Friday, 1 March 2013

ਖੰਘ ਜ਼ੁਕਾਮ ਤਾਂ ਖਾਧੀ ਫੀਮ

ਖੰਘ ਜ਼ੁਕਾਮ ਤਾਂ ਖਾਧੀ ਫੀਮ ਦਵਾਈ ਵਜੋਂ
ਸਿਆਣੇ ਦੱਸਦੇ ਨੇ ਏਹੋ ਇਲਾਜ ਪੱਕਾ
ਹਯਾ, ਸ਼ਰਮ ਨਾਲੇ ਜੋ ਅੱਖ ਦੀ ਝੇਪ ਮੰਨੇ
ਧੀ ਰੱਖੂ ਉਹ ਮਾਪੇਆਂ ਦੀ ਲਾਜ ਪੱਕਾ
ਪਾਣੀ ਵਾਰਨਾ, ਤੇ ਵੱਢਣਾ ਜੰਡੀ ਨੂੰ
ਗੱਲ ਐਮੇਂ ਨਹੀਂ ਉਹੋ ਰਵਾਜ ਪੱਕਾ
ਪੈਰ ਚਾਦਰੋਂ ਬਾਹਰ ਪਸਾਰਦੇ ਜੋ
ਮੂਲ ਮੁੜਨਾ ਕੀ ਵਧੂ ਵਿਆਜ ਪੱਕਾ
ਯਾਰੀ, ਦੋਸਤੀ 'ਚ ਜੇ ਦੇ ਦਈਏ ਪੈਸਾ
ਕਦੇ ਮੁੜਦਾ ਨਾ ਟੁੱਟੂ ਲਿਹਾਜ ਪੱਕਾ
ਵੇਖ ਕਿਸੇ ਨੂੰ ਜੇ ਕੋਈ ਸ਼ੈ ਹੋਜੇ
ਓਸ ਗੱਲ 'ਚ ਹੋਊ ਕੋਈ ਰਾਜ਼ ਪੱਕਾ
ਖੂਨ ਬਾਗੀ ਹੋਜੇ ਤੋੜ ਪੁਰਾਣੀਆਂ ਹੱਦਾਂ ਨੂੰ
ਖਿਲਾਫ ਬੋਲੂਗਾ ਉਹਦੇ ਸਮਾਜ ਪੱਕਾ
ਤੰਤ ਹੋਵੇ ਨੇ ਜੇਹੜੇ ਗੈਕ ਦੇ ਬੋਲ ਅੰਦਰ
ਉਹਦੇ ਗੀਤ 'ਚ ਵੱਜੂ ਨਜ਼ੈਜ਼ ਸਾਜ ਪੱਕਾ
ਲਿਖਤ ਕਿਸੇ ਦੀ 'ਚ ਆਵਦਾ ਨਾਮ ਪਾਵੇ
ਹੋਣੀ ਇੱਕ ਦੀ ਨਾ ਉਹੋ ਔਲਾਦ ਪੱਕਾ
ਘੁੱਦੇ ਪਿੰਜਰੇ ਬਣੇ ਨਾਂ ਕਾਂ ਘੁੱਗੀਆਂ ਲਈ
ਕੈਦ ਹੁੰਦਾ ਹੈ ਸੁਣਿਆ ਬਾਜ਼ ਪੱਕਾ .......ਘੁੱਦਾ

ਮੀਂਹ ਪੈਣ ਤੇ ਮਹੌਲ

ਮੀਂਹ ਪੈਣ ਤੇ ਸ਼ੈਹਰਾਂ ਦਾ ਮਹੌਲ

wow wow ਕਰਦੀਆਂ ਨਿੱਕੀਆਂ ਫੀਲਾ ਹੋਗਿਆ ਮੌਸਮ
ਕੋਈ ਆਖੇ just amazing ਕੋਈ ਆਖਦੀ ausm
ਕੋਈ ਕੈਪਰੀ ਪਾਕੇ ਫਿਰਦਾ ਪੱਗ ਡੌਗ ਘੁੰਮਾਓਂਦਾ
ਕੋਈ ਐਨਕਾਂ ਸੂਤ ਜੇ ਕਰਕੇ, "ਲਾ ਲਾ" ਆਲੇ ਗਾਣੇ ਗਾਉਂਦਾ
ਕੋਈ ਨੂਡਲਾਂ ਦੀ ਕਰੇ ਸ਼ਫਾਰਸ਼ ਖਾਣਾ ਚਾਹੁੰਦਾ ਮੈਗੀ
ਨਿੱਕਾ ਬੇਟਾ ਜਾ ਹੱਟੀ ਤੇ ਪੁੱਛਦਾ "ਭਈਆ ਪਾਂਚ ਵਾਲੀ ਹੈਗੀ"?

ਜੂਜੇ ਪਾਸੇ ਮੀਂਹ ਪੈਣ ਤੇ ਪਿੰਡਾਂ ਦਾ ਮਹੌਲ

ਮੀਂਹ ਆਗੇਆ ਭੈਣਦਣਿਆ ਵੇਹੜੇ ਆਲੇਆਂ ਰੌਲਾ ਚੱਕਤਾ
ਚੱਕ ਕਸੀਏ ਗਲੀ 'ਚ ਆਗੇ ਗਵਾਂਢੀਆਂ ਨੇ ਪਾਣੀ ਡੱਕਤਾ
ਤੇਲ 'ਚ ਤਲਦੇ ਗੁਲਗੁਲੇ ਬਾਸ਼ਨਾ ਫਿਰਨੀ ਤੀਕਰ ਆਉਂਦੀ
ਸੇਰ ਦੁੱਧ 'ਚ ਚੌਲ ਖੰਡ ਠੋਕਤੀ ਮਾਤਾ ਖੀਰ ਬਣਾਉਂਦੀ
ਤਣੀ ਤੋਂ ਸੁੱਕੇ ਲੀੜੇ ਲਾਹਲਾ ਨਿੱਕੀ ਕੁੜੀ ਨੂੰ ਕੈਹਤਾ
ਯੂਰੀਆ ਦਾ ਖਾਲੀ ਗੱਟਾ ਸਿਰਤੇ as a ਛੱਤਰੀ ਲੈਤਾ
ਨਲਕੇ ਆਲੀ ਮੋਟਰ ਤੇ ਪਾਤੀ ਪੱਲੀ ਬੱਠਲ ਚੁੱਲ੍ਹੇ ਤੇ ਧਰਿਆ
ਟੁੱਟਪੈਣਿਓ ਭਿੱਜ ਗੀਆਂ ਪਾਥੀਆਂ ਫਿਕਰ ਬੇਬੇ ਨੇ ਕਰਿਆ
ਕੋਠੇ ਉੱਤੋਂ ਮਿੱਟੀ ਖੁਰਗੀ ਤੇ ਤੂੜੀ ਜਾ ਪਨਾਲੇ ਵਿੱਚ ਅੜਗੀ
ਮਹਿੰ ਕਿਸੇ ਦੀ ਕਿੱਲਾ ਪਟਾਕੇ ਜਾ ਰੂੜ੍ਹੀ ਤੇ ਚੜ੍ਹਗੀ........ਘੁੱਦਾ

ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ

ਬਦਲੇ ਹੋਏ ਪਿੰਡ ਦਾ ਮੈਂ ਹਾਲ ਲਿਖਤਾ
ਖੋਲ੍ਹਕੇ ਜੀ ਵੀਹ ਸੌ ਤੇਰਾਂ ਸਾਲ ਲਿਖਤਾ
ਤੀਆਂ ਆਲੀ ਥਾਂ ਉੱਗੇ ਅੱਕ ਲਿਖਤੇ
ਪਏ ਆਰਿਆਂ ਤੇ ਟਾਹਲੀਆਂ ਦੇ ਸੱਕ ਲਿਖਤੇ
ਲਿਖਤਾ ਕਿਸਾਨੀ ਵੱਲ ਪਈ ਮਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਪਾਣੀ ਕੱਢਦੇ ਨੇ ਕੈਂਸਰਿਆ ਓਹੋ ਲਿਖੇ ਨਲਕੇ
ਟਿੱਲੇ ਬੈਠੇ ਜੋਗੀ ਰੱਬ ਭਾਲਦੇ ਪਿੰਡੇ ਖੇਹ ਮਲਕੇ
ਰੋਹੀ ਬੰਨੀਂ ਗਲਘੋਟੂ ਬੇਰਾਂ ਆਲੇ ਮਲ੍ਹੇ ਲਿਖਤੇ
ਚੋਰ, ਠੱਗ, ਸਾਧੂ ਤਿੰਨੇ ਰਲੇ ਲਿਖਤੇ
ਪਿੰਡ ਹੋਈਆਂ ਮੌਤਾਂ ਬਾਰੇ ਦੱਸੇਆ ਕਰ ਵਿਸਥਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਕਬੱਡੀ ਗਰੌਂਡ ਦੀ ਥਾਂ ਕੱਟੇ ਗਏ ਪਲਾਟ ਲਿਖਤੇ
ਬੋਰੀ, ਗੱਟਾ, ਦਰੀ ਤੇ ਸਕੂਲ ਆਲੇ ਟਾਟ ਲਿਖਤੇ
ਨਿਆਂਈ ਬੈ ਕਰ ਜ਼ਹਾਜ਼ੇ ਚੜ੍ਹੇ ਪੁੱਤ ਲਿਖਤੇ
ਬਾਕੀ ਟੀਕੇ, ਸੀਸੀ, ਗੋਲੀਆਂ ਨਾ ਧੁੱਤ ਲਿਖਤੇ
ਚੋਰਾਂ ਨਾ ਰਲੀ ਕੁੱਤੀ ਲਿਖਿਆ ਪੰਥਕ ਸਰਕਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਧੁੰਦ,ਤ੍ਰੇਲ, ਕੋਰਾ ਜੀ ਪੋਹ ਮਾਘ ਦਾ ਸਿਆਲ ਲਿਖਤਾ
ਉੱਡੇ ਪਹੀ ਉੱਤੇ ਧੂੜ ਗਰਮੀ ਦਾ ਹਾਲ ਲਿਖਤਾ
ਪਹਿਲੀ ਮੁਲਾਕਾਤ ਦਾ ਸਥਾਨ ਪਿੱਪਲਾਂ ਦੀ ਛਾਂ ਲਿਖਤੀ
ਟੁੱਕ ਦੰਦਾਂ ਨਾ ਬੁੱਲ੍ਹ ਤੇਰੇ ਮੂੰਹੋਂ ਨਿਕਲੀ "ਹਾਂ" ਲਿਖਤੀ
ਲਿਖਤਾ ਗੁਰੂ ਘਰ ਬੰਨੀਂ ਝਾਕ ਕੀਤੇ ਕੌਲ ਕਰਾਰ ਨੂੰ
ਬਦਲੇ ਹੋਏ ਪਿੰਡ ਦਾ ਮੈਂ ਹਾਲ ਲਿਖਤਾ
ਖੋਲ੍ਹਕੇ ਜੀ ਵੀਹ ਸੌ ਤੇਰਾਂ ਸਾਲ ਲਿਖਤਾ
ਤੀਆਂ ਆਲੀ ਥਾਂ ਉੱਗੇ ਅੱਕ ਲਿਖਤੇ
ਪਏ ਆਰਿਆਂ ਤੇ ਟਾਹਲੀਆਂ ਦੇ ਸੱਕ ਲਿਖਤੇ
ਲਿਖਤਾ ਕਿਸਾਨੀ ਵੱਲ ਪਈ ਮਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਪਾਣੀ ਕੱਢਦੇ ਨੇ ਕੈਂਸਰਿਆ ਓਹੋ ਲਿਖੇ ਨਲਕੇ
ਟਿੱਲੇ ਬੈਠੇ ਜੋਗੀ ਰੱਬ ਭਾਲਦੇ ਪਿੰਡੇ ਖੇਹ ਮਲਕੇ
ਰੋਹੀ ਬੰਨੀਂ ਗਲਘੋਟੂ ਬੇਰਾਂ ਆਲੇ ਮਲ੍ਹੇ ਲਿਖਤੇ
ਚੋਰ, ਠੱਗ, ਸਾਧੂ ਤਿੰਨੇ ਰਲੇ ਲਿਖਤੇ
ਪਿੰਡ ਹੋਈਆਂ ਮੌਤਾਂ ਬਾਰੇ ਦੱਸੇਆ ਕਰ ਵਿਸਥਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਕਬੱਡੀ ਗਰੌਂਡ ਦੀ ਥਾਂ ਕੱਟੇ ਗਏ ਪਲਾਟ ਲਿਖਤੇ
ਬੋਰੀ, ਗੱਟਾ, ਦਰੀ ਤੇ ਸਕੂਲ ਆਲੇ ਟਾਟ ਲਿਖਤੇ
ਨਿਆਂਈ ਬੈ ਕਰ ਜ਼ਹਾਜ਼ੇ ਚੜ੍ਹੇ ਪੁੱਤ ਲਿਖਤੇ
ਬਾਕੀ ਟੀਕੇ, ਸੀਸੀ, ਗੋਲੀਆਂ ਨਾ ਧੁੱਤ ਲਿਖਤੇ
ਚੋਰਾਂ ਨਾ ਰਲੀ ਕੁੱਤੀ ਲਿਖਿਆ ਪੰਥਕ ਸਰਕਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਧੁੰਦ,ਤ੍ਰੇਲ, ਕੋਰਾ ਜੀ ਪੋਹ ਮਾਘ ਦਾ ਸਿਆਲ ਲਿਖਤਾ
ਉੱਡੇ ਪਹੀ ਉੱਤੇ ਧੂੜ ਗਰਮੀ ਦਾ ਹਾਲ ਲਿਖਤਾ
ਪਹਿਲੀ ਮੁਲਾਕਾਤ ਦਾ ਸਥਾਨ ਪਿੱਪਲਾਂ ਦੀ ਛਾਂ ਲਿਖਤੀ
ਟੁੱਕ ਦੰਦਾਂ ਨਾ ਬੁੱਲ੍ਹ ਤੇਰੇ ਮੂੰਹੋਂ ਨਿਕਲੀ "ਹਾਂ" ਲਿਖਤੀ
ਲਿਖਤਾ ਗੁਰੂ ਘਰ ਬੰਨੀਂ ਝਾਕ ਕੀਤੇ ਕੌਲ ਕਰਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ......
......ਘੁੱਦਾ

ਕਰਾਚੀ ਜਿੰਨੇ ਨਾ ਕਿਧਰੇ

ਕਰਾਚੀ ਜਿੰਨੇ ਨਾ ਕਿਧਰੇ ਬੰਬ ਚੱਲਦੇ
ਇਤਿਹਾਸਕ ਸ਼ਹਿਰ ਨਾ ਕੋਈ ਲਾਹੌਰ ਜੈਸਾ
ਰੰਗ ਕਾਲਾ ਨਾ ਅਫਰੀਕਾ ਦੇਸ਼ ਜਿੰਨਾ
ਤੇ ਬਲਦ ਹੈਨੀ ਕਿਧਰੇ ਨਗੌਰ ਜੈਸਾ
ਨੀਤੀਵਾਨ ਅਮਰੀਕਾ ਦੇ ਹੈਨ ਬਾਹਲੇ
ਭਾਰਾ ਪੰਛੀ ਨਾ ਸ਼ੁਤਰ ਜਨੌਰ ਜੈਸਾ
ਗੱਭਰੂ ਸੋਹਣੇ ਨਾ ਝੰਗ ਸਿਆਲ ਜਿੰਨੇ
ਫਿਕਰ ਕਿਸੇ ਨਾ ਮਾਪੇਆਂ ਦੀ ਗੌਰ ਜੈਸਾ
ਹੁਸਨ ਝੱਲੀ ਦਾ ਨਾ ਮਾਝੇ ਜੰਮੀਆਂ ਦਾ
ਤੇ ਮਤਲਬੀ ਹੁੰਦਾ ਨਾ ਕੋਈ ਭੌਰ ਜੈਸਾ
ਨਿੱਕੀ ਚੀਜ਼ ਬਣੇ ਕੁੱਲ ਜਪਾਨ ਅੰਦਰ
ਤੇ ਵੱਡਾ ਹੈਨੀ ਕੋਈ ਮੰਡਲ ਸੌਰ ਜੈਸਾ
ਖਿਡਾਰੀ ਜੰਮਣੇ ਨਾ ਚੀਨ ਦੇਸ਼ ਜਿੰਨੇ
ਮਾਰਸ਼ਲ ਆਟ ਨਾ ਗਤਕਾ ਜੌਹਰ ਜੈਸਾ
ਬੇਕਿਰਕ ਨਾ ਹੁੰਦਾ ਕੋਈ ਫਸਾਦੀ ਜਿੰਨਾ
ਪ੍ਰਭਾਵ ਪੈਂਦਾ ਨਾ ਪੱਗ ਦੀ ਟੌਹਰ ਜੈਸਾ
ਲੱਖ ਗੋਤ ਲਾਉਂਦੇ ਨੇ ਲੋਕੀਂ ਨਾਂ ਪਿੱਛੇ
ਪਰ ਰੋਹਬ ਨਾ ਘੁੱਦੇ ਸਿੰਘ ਕੌਰ ਜੈਸਾ.....ਘੁੱਦਾ

ਛੰਦ

ਤਾਕਤ ਨਾ ਏਕੇ ਜੈਸੀ
ਖੁੱਲ੍ਹ ਨਾ ਜੀ ਪੇਕੇ ਜੈਸੀ
ਆਦਤ ਨਾ ਠੇਕੇ ਜੈਸੀ , ਕਿਸੇ ਨੂੰ ਜੇ ਪੈ ਜਵੇ

ਗਾਇਕੀ ਨਾ ਜੀ ਮਾਨਾਂ ਜੈਸੀ
ਟੱਕਰ ਨਾ ਸਾਨ੍ਹਾਂ ਜੈਸੀ
ਪਰਲੋ ਤੂਫਾਨਾਂ ਜੈਸੀ , ਜਿੱਥੇ ਕਿਤੇ ਵਹਿ ਜਵੇ

ਮੌਜ ਪੱਕੀ ਰੋੜ ਜੈਸਾ
ਰੁੱਖ ਨਾ ਜੀ ਬੋਹੜ ਜੈਸਾ
ਰੋਗ ਨਾ ਕੋਈ ਕੋਹੜ ਜੈਸਾ, ਸਿਵੇ ਤੱਕ ਲੈ ਜਵੇ

ਵੈਰ ਨਾ ਸ਼ਰੀਕੇ ਜੈਸਾ
ਕੰਮ ਨਾ ਤਰੀਕੇ ਜੈਸਾ
ਬੋਲਣਾ ਸਲੀਕੇ ਜੈਸਾ, ਖਰੀ ਗੱਲ ਕਹਿ ਜਵੇ

ਫਲ ਨਾ ਅਨਾਰ ਜੈਸਾ
ਆਸਰਾ ਨਾ ਯਾਰ ਜੈਸਾ
ਨਿੱਘ ਨਾ ਪਿਆਰ ਜੈਸਾ, ਜੇ ਕਿਸੇ ਨਾ ਪੈ ਜਵੇ

ਪਹਿਲਵਾਨ ਦਾਰੇ ਜੈਸਾ
ਠਾਠ ਨਾ ਚੁਬਾਰੇ ਜੈਸਾ
ਦੁੱਖ ਨਾ ਪਿਆਰੇ ਜੈਸਾ, ਜੇ ਦੂਰ ਹੋਕੇ ਬਹਿ ਜਵੇ

ਨਾ ਰੁਤਬਾ ਮਹੰਤ ਜੈਸਾ
ਮੌਸਮ ਬਸੰਤ ਜੈਸਾ
ਘੁੱਦੇ ਗੁਰੂ ਨਾ ਗ੍ਰੰਥ ਜੈਸਾ, ਜੇ ਗੱਲ ਪੱਲੇ ਪੈ ਜਵੇ.....ਘੁੱਦਾ

ਤੇਰਾ ਲਾਭਾ ਯਾਰ ਕੁੜੇ

ਨਾ ਲੋੜ ਡਰੈਬਰੀ ਲਸੰਸ ਦੀ ਨਾ ਕਾਪੀ ਦੀ ਲੋੜ ਕੁੜੇ
ਉੱਖਲੀ, ਖੱਡਾ, ਚੀਹਲਾ ਚਿੱਕੜ ਨਾ ਭਾਲੇ ਪੱਕੀ ਰੋੜ ਕੁੜੇ
ਹੈਂਡਲ ਮਾਰ ਸ਼ਟਾਟ ਹੁੰਦਾ ਕੀ ਲੋੜ ਆ ਨਿੱਕੀਏ ਚਾਬੀ ਦੀ
ਵਿਦਆਊਟ ਸ਼ੌਕਰ ਹਲੋਰੇ ਮਾਰਕੇ ਤੋਰ ਤੁਰੇ ਮੁਰਗਾਬੀ ਦੀ
ਉੱਤਲੀ ਜੇਬ 'ਚ ਬੀੜੀ ਜਰਦਾ ਸਿਰ ਸਾਫਾ ਡੱਬੀਦਾਰ ਕੁੜੇ
ਡਰੈਬਰ ਫੀਟਰ ਰੇਹੜੇ ਦਾ ਤੇਰਾ ਲਾਭਾ ਯਾਰ ਕੁੜੇ

ਭੁੱਕੀ ਖਾਣ ਨੂੰ ਵਰਤੇ ਕਿਸੇ ਲਾਲੇ ਦਾ ਵਿਜ਼ਟਿੰਗ ਕਾਟ ਕੁੜੇ
ਪੈਰ ਰੇਸ਼ ਤੇ , ਫੁੱਲ ਸ਼ਪੀਡਾਂ ਵੱਢਦਾ ਜਾਦਾਂ ਵਾਟ ਕੁੜੇ
ਚਿਪ ਭਰਾਕੇ ਡਿੱਕ 'ਚ ਪਾਲੀ ਮਰਜਾਣਾ ਮਾਨ ਬਜਾਤਾ ਨੀਂ
ਓਕੇ, ਬਾਏ ,ਹਾਰਨ ਪਲੀਜ਼ ਪਿੱਛੇ ਅੰਗਲੈਂਰਨ ਤੇ ਲਿਖਾਤਾ ਨੀਂ
ਵਿਆਹ ਸ਼ਾਦੀ ਲਈ ਸੰਪਰਕ ਕਰੋ ਬੰਦਾ ਮਿਲਣਸਾਰ ਕੁੜੇ
ਡਰੈਬਰ ਫੀਟਰ ਰੇਹੜੇ ਦਾ ਤੇਰਾ ਲਾਭਾ ਯਾਰ ਕੁੜੇ....ਘੁੱਦਾ

ਪਰਤਿਆਈਆਂ ਬੀਆਂ ਗੱਲਾਂ....(ਸੀਜ਼ਨ ਟੂ)

ਪਰਤਿਆਈਆਂ ਬੀਆਂ ਗੱਲਾਂ....(ਸੀਜ਼ਨ ਟੂ)
1. ਚੰਗਾ ਮਿਊਜ਼ਿਕ ਜਾਂ ਕੀਰਤਨ ਸੁਣਨ ਵੇਲੇ ਬੰਦੇ ਦਾ ਸਿਰ ਹਿੱਲਦਾ ਪਰ ਦੂਜੇ ਗੀਤ ਸੁਣਨ ਵੇਲੇ ਪੈਰ ਹਿੱਲਦੇ ਨੇ
2. ਹਰਿੱਕ ਵਿਆਹ 'ਚ ਟੈਟ ਹੋਕੇ ਜੰਤਾ ਬਿੰਦਰਖੀਏ ਦਾ "ਤੂੰ ਨੀਂ ਬੋਲਦੀ ਰਕਾਨੇ" ਆਲਾ ਗੀਤ ਲਾਜ਼ਮੀ ਲਵਾਉਂਦੀ ਆ
3.ਬਥੇਰੀਆਂ ਸ਼ਬਜ਼ੀਆਂ ਦਾਲਾਂ ਬਣਦੀਆਂ ਘਰਾਂ 'ਚ ਪਰ ਲੰਗਰ ਦੀ ਦਾਲ ਅਰਗੀ ਦਾਲ ਨੀਂ ਬਣਦੀ ਕਦੇ
4.ਪਰੌਪਟੀ ਡੀਲਰ ਦਾ ਕੰਮ ਕਰਨ ਆਲੇ ਬੰਦੇ ਕੋਲ ਆਵਦੇ ਕੋਲ ਮਸਾਂ ਦੋ- ਚਾਰ ਕਨਾਲਾਂ ਈ ਹੁੰਦੀਆਂ
5. ਅੱਸੀ ਪਰਸੈਂਟ ਪੰਜਾਬ ਦੀ ਜੰਤਾ ਅੰਮ੍ਰਿਤਸਰ ਨੂੰ ਅੰਬਰਸਰ, ਅਬੋਹਰ ਨੂੰ ਹਬੋਹਰ ਤ, ਮੁਕਤਸਰ ਨੂੰ ਮੁਗਸਰ, ਕਹਿੰਦੀ ਆ। ਏਮੇਂ ਜਿਮੇਂ ਜੰਤਾ ਉਨਾਸੀ, ਉਨੱਤਰ, ਨਾਂਨਵੇਂ, ਉਨ੍ਹਾਹਟ ਦੇ ਫਰਕ 'ਚ ਪੱਕਾ ਉਲਝੂ।
6.ਬਹੁਤ ਬੰਦੇ ਵੇਖੇ ਆ ਫੋਨ ਤੇ ਗੱਲ ਕਰਨ ਵੇਲੇ ਬਾਹਲੀ ਰੀਅਲ ਫੀਲਿੰਗ ਲੈਣਗੇ ਹੱਥ ਬਾਹਾਂ ਮਾਰ ਮਾਰ ਕੇ ਸਮਝਾਉਣਗੇ ਬੀ ਜਿਮੇਂ ਅਗਲਾ ਜਮਾਂ ਸਾਹਮਣੇ ਖੜ੍ਹਾ ਹੋਬੇ
7.ਕਿੰਨੀ ਮਰਜ਼ੀ ਠੰਢ ਹੋਵੇ ਭਮਾਂ ਪੰਦਰਾਂ ਦਸੰਬਰ ਦਾ ਵਿਆਹ ਹੋਵੇ ਪਰ ਕੁੜੀਆਂ ਕੋਟੀ ਸਬਾਟਰ ਨੀਂ ਪਾਉਂਦੀਆਂ ਭਮਾਂ ਦੰਦੋਡਿੱਕਾ ਵੱਜ ਵੱਜ ਕੇ ਨਮੂਨੀਆ ਹੋਜੇ ਭੈਦਣਾ....ਘੁੱਦਾ