Monday 25 March 2013

ਛੰਦ

ਵੈਲੀਆਂ ਦਾ ਸੰਗ ਮਾੜਾ, ਭਾਈਆਂ ਵਿੱਚ ਜੰਗ ਮਾੜਾ
ਗਵਾਂਢੀ ਹੋਜੇ ਨੰਗ ਮਾੜਾ , ਨਿੱਤ ਤੰਗ ਕਰਦਾ

ਕੱਚਾ ਧੋਰੀ ਖਾਲ ਮਾੜਾ,ਲਾਲਚੀ ਦਲਾਲ ਮਾੜਾ
ਚੌਰਾਸੀ ਜੇਹਾ ਸਾਲ ਮਾੜਾ, ਫੱਟ ਹਰੇ ਕਰਦਾ

ਭਾਦੋਂ ਦਾ ਮਰੋੜਾ ਮਾੜਾ, ਵੱਡਿਆਂ ਨੂੰ ਮੋੜਾ ਮਾੜਾ
ਯਾਰ ਦਾ ਵਿਛੋੜਾ ਮਾੜਾ , ਕੋਈ ਕੋਈ ਜਰਦਾ

ਦੁੱਖ ਲਾ-ਇਲਾਜ ਮਾੜਾ, ਤਾਨਾਸ਼ਾਹੀ ਰਾਜ ਮਾੜਾ
ਪੁਲਸ ਨਾਲ ਲਿਹਾਜ਼ ਮਾੜਾ, ਬੜਾ ਤੰਗ ਕਰਦਾ

ਸੱਥ ਵਿੱਚ ਸ਼ੋਰ ਮਾੜਾ, ਸ਼ਰੀਕੇ ਵਿੱਚ ਖੋਰ ਮਾੜਾ
ਬੱਦਲ ਘਨ ਘੋਰ ਮਾੜਾ, ਜੇ ਪੱਕੀ ਉੱਤੇ ਵਰ੍ਹਦਾ

ਖੰਘ ਨੂੰ ਅਚਾਰ ਮਾੜਾ, ਇੱਕ ਤਰਫਾ 'ਖਬਾਰ ਮਾੜਾ
ਘੁੱਦੇ ਬੰਦਾ ਭਾਨੀਮਾਰ ਮਾੜਾ, ਕੰਨ ਰਹੇ ਭਰਦਾ

ਤਿੰਨ ਦਾ ਬੈਂਤ

ਚੰਗੂ ਗੱਲ ਅਵਾਮ ਦੀ ਕਹਿ ਸਕਦੇ
ਬਾਗੀ, ਆਗੂ ਤੇ ਪੱਤਰਕਾਰ ਤਿੰਨੇ

ਫੜ ਹੁੰਦੇ ਨਾ ਹਰੇਕ ਸ਼ਿਕਾਰੀ ਤੋਂ
ਸਹਾ, ਰੋਜ, ਹਿਰਨ ਤੇਜ਼ ਤਰਾਰ ਤਿੰਨੇ

ਗਰਮੀ ਅੱਤ ਦੀ ਚ ਵੱਢਣੇ ਬੜੇ ਔਖੇ
ਸਰੋਂ, ਗਵਾਰਾ ਤੇ ਇੱਕ ਜਵਾਰ ਤਿੰਨੇ

ਸੁੱਖ ਔਲਾਦ ਤੇ ਤੀਜਾ ਮਾਪੇ ਜੀ
ਸੱਚ ਆਖਦੇ ਨਾ ਮਿਲਣ ਬਜ਼ਾਰ ਤਿੰਨੇ

ਭਾਨੀਮਾਰ, ਚੁਗਲੀਏ ਤੇ ਵਡਿਆਈਖੋਰੇ
ਕਦੇ ਸਕਦੇ ਨਾ ਕੰਮ ਸਵਾਰ ਤਿੰਨੇ

ਘੁੱਦੇ ਹਰ ਰੁੱਤ ਡਿਊਟੀ ਦੇ ਪਾਬੰਦ ਹੁੰਦੇ
ਪਾਠੀ, ਦੋਧੀ ਤੇ ਚੌਂਕੀਦਾਰ ਤਿੰਨੇ

ਤੇਈ ਮਾਰਚ ਵੀਹ ਸੌ ਤੇਰਾਂ

ਲਾਹੌਰ 'ਚ ਮੁੰਡੇਆਂ ਨੇ ਰੈਅ ਕਰਕੇ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਉਣ ਦੀ ਵਿਔਂਤ ਕਰਲੀ। ਕੱਟੜਪੰਥੀ ਕਹਿੰਦੇ ਖਬਰਦਾਰ ਜੇ ਕਿਸੇ ਹਿੰਦੂ ਬੰਦੇ ਦਾ ਐਹੈ ਜਾ ਦਿਨ ਮਨਾਇਆ। ਤੇਈ ਮਾਰਚ ਨੇੜੇ ਹੁੰਦੀ ਆ ਜਦੋਂ ਓਦੋਂ ਨਮੇਂ ਗੈਕਾਰ ਭਗਤ ਸਿੰਘ ਆਲਾ ਗੀਤ ਲਾਜ਼ਮੀ ਰਕੌੜ ਕਰਾਉਣਗੇ। ਇੱਕ ਕਹਿੰਦਾ ਬੀ ਭਗਤ ਸਿੰਹਾਂ ਤੇਰੀ ਫੋਟੋ ਨੋਟਾਂ ਤੇ ਚਾਹੀਦੀ ਆ ਦੂਜਾ ਦਲੀਲ ਦੇਕੇ ਕਹਿੰਦਾ ਬੀ ਨਹੀਂ ਜਰ ਨੋਟ ਆਰਕੈਹਟਰਾ ਆਲੀਆਂ ਦੇ ਪੈਰਾਂ ਹੇਠ ਡਿੱਗਦੇ ਆ । ਫੇਰ ਮੁਲਖ ਕਹਿੰਦਾ ਬੀ ਸੰਸਦ 'ਚ ਭਗਤ ਸਿੰਘ ਦਾ ਪੱਗ ਆਲਾ ਬੁੱਤ ਚਾਹੀਦਾ ।
ਕੋਈ ਕਿਮੇਂ ਕੋਈ ਕਿਮੇਂ , ਬੀ ਜਰ ਜਿੰਨੇ ਮੂੰਹ ਓਨੀਆਂ ਗੱਲਾਂ। ਬੁੱਧੀਜੀਵੀ ਪਿੱਗ ਲਾਕੇ ਬੱਡੇ ਬੱਡੇ ਲੇਖ ਲਿਖਕੇ ਦੱਸਦੇ ਆ ਬੀ ਭਗਤ ਸਿੰਘ ਕੀ ਸੀ। ਕੋਈ ਡੱਕਿਆ ਬਾ ਲੀਡਰ ਜੀਹਦੇ ਤੇ ਬਲਾਤਕਾਰ ਦੇ ਤੇ ਇੱਕ ਦੋ ਘੁਟਾਲਿਆਂ ਦੇ ਕੇਸ ਚਲਦੇ ਹੋਣਗੇ ਉਹ ਭੈਦਣਾ ਰੇਹੜੀ ਤੋਂ ਬੀਹਾਂ ਦਾ ਗੇਂਦੇ ਦੇ ਫੁੱਲਾਂ ਦਾ ਹਾਰ ਲੈਕੇ ਹਸੈਨੀਆਲੇ ਬੱਜਣਗੇ ਸ਼ਰਧਾਜਲੀਆਂ ਦੇਣ ਨਾਲੇ ਮੀਡੀਆ ਨੂੰ ਬਿਆਨ ਦੇਂਦਾ ਬੀ ,"ਨੌਜਵਾਨਾਂ ਨੂੰ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਆ"
ਹੀਰ ਦਾ ਕਿੱਸਾ ਸਭ ਨੂੰ ਜੱਚਦਾ ਪਰ ਆਵਦੀ ਕੁੜੀ ਹੀਰ ਬਣਜੇ ਤਾਂ ਅਗਲਾ ਡਾਂਗ ਖਿੱਚ ਲੈਂਦਾ। ਏਮੇਂ ਜਿਮੇਂ ਭਗਤ ਸਿੰਘ ਜੰਮੇ ਤਾਂ ਸਹੀ ਪਰ ਜੰਮੇ ਗਵਾਂਢੀਆਂ ਦੇ ਘਰ।
ਭਗਤ ਸਿੰਘ ਬਣਨਾ ਸੌਖਾ ਨੀਂ। ਜਦੋਂ ਕੋਈ ਡੱਕਿਆ ਪੁਲਸ ਆਲਾ ਦੋਹੇਂ ਹੱਥਾਂ ਨਾ ਮੌਰਾਂ 'ਚ ਡਾਂਗ ਮਾਰਦਾ ਓਦੋਂ ਨੀਕਰ ਜਲੇਬੀਆਂ ਆਲੇ ਪੋਣੇ ਅੰਗੂ ਨੁੱਚੜਦੀ ਆ ਹੇਠੋਂ......ਘੁੱਦਾ

Friday 1 March 2013

ਵੀਹ ਸੌ ਤੇਰਾਂ ਦੇ ਯੱਕੜ

ਗਾਂਧੀ ਬਰਸੀ ਮਨਾਈ ਪੂਰੇ ਇੰਡੀਆ ਕੰਟਰੀ ਨੇ
ਪਾ ਫੋਟੂ ਤੇ ਹਾਰ ਸਲੂਟ ਮਾਰਿਆ ਸੰਤਰੀ ਨੇ
ਠਾਣੇ, ਕਚੈਹਰੀ ਲੱਗੀ ਫੋਟੂ ਨਾਲੇ ਛਪਗੀ ਨੋਟਾਂ ਤੇ
ਬਾਪੂ ਮਹਾਤਮਾ ਕਹਿਕੇ ਪੜਦਾ ਪਾਤਾ ਖੋਟਾਂ ਤੇ
ਗੋਰੀਆਂ ਨਾ ਨਜ਼ੈਜ਼ ਸੰਬੰਧ ਨਾਲੇ ਭਰਲੀਆਂ ਸੰਦੂਕਾਂ ਸੀ
ਲਹੂ ਭਿੱਜੀ ਪੰਜਾਬ ਦੀ ਮਿੱਟੀ ਜਿੱਥੇ ਉੱਗੀਆਂ ਦੰਬੂਖਾਂ ਸੀ
ਬਾਹਲਾ ਇੰਡੀਆ ਇੰਡੀਆ ਜਾ ਕਰਦਾ
ਨਿੱਕਿਆ ਸਵਾਰ ਤੂੰ ਕੇਹੜੀਆਂ ਪੌਣਾਂ ਤੇ
ਖੜਕੜ ਕਲਾਂ ਆਲੇ ਈ ਧਰਦੇ ਜਾਕੇ ਗੋਡੇ ਧੌਣਾਂ ਤੇ.....ਘੁੱਦਾ

===========================================================================


ਆਪਾਂ ਤਾਂ ਖੈਰ ਬਾਹਲੀ ਵਾਟ ਗਏ ਨੀਂ ਕਦੇ। ਥੋਡੇ 'ਚੋਂ ਜੇ ਕਦੇ ਕੋਈ ਬੰਬੇ ਬੰਨੀਂ ਗਿਆ ਤਾਂ ਹਿੰਦੀ ਫਿਲਮਾਂ ਆਲ਼ੇਆਂ ਨੂੰ ਸਿਨਿਆਂ ਲਾਦਿਓ ਇੱਕ ਨਿੱਕਾ ਜਾ।
ਦੱਸਦੇਓ ਬੀ ਜਦੋਂ ਲੋਹੜੀ ਦਾ ਤਿਓਹਾਰ ਹੁੰਦਾ ਓਦੋਂ ਕਣਕਾਂ ਨਿੱਕੀਆਂ ਨਿੱਕੀਆ ਈ ਹੁੰਦੀਆਂ, ਲੌਅ ਜਾ ਫੁੱਟਦਾ ਹੁੰਦਾ, ਪਹਿਲੇ ਪਾਣੀ ਲੱਗਦੇ ਹੁੰਦੇ ਆ ਤੇ ਕੋਰਾ ਜਾ ਜੰਮਦਾ ਹੁੰਦਾ।
"ਸਨ ਔਫ ਸਰਦਾਰ" 'ਚ ਸੰਜੇ ਦੱਤ ਅਰਗੇ ਪੱਕੀ ਕਣਕ 'ਚ ਖੜ੍ਹੇ ਈ ਕਰੀ ਜਾਂਦੇ ਹੁੰਦੇ ਆ," ਆਜ ਲੋਹੜੀ ਮਨਾਈ ਜਾਏਗੀ"
ਭੁੱਕੜ ਦਿਆਂ ਡੱਕਿਆਂ ਨੂੰ ਅਈਂ ਨੀਂ ਪਤਾ ਲੱਗਦਾ ਬੀ ਕਣਕਾਂ ਤਾਂ ਅਪਰੈਲ 'ਚ ਪੱਕਦੀਆਂ ਹੁੰਦੀਆਂ...ਘੁੱਦਾ

==========================================================================


ਹਰਿੱਕ ਮਾਂ- ਪਿਓ ਨੂੰ ਆਵਦੇ ਧੀ-ਪੁੱਤ ਦਾ ਫਿਕਰ ਹੁੰਦਾ। ਕਿਤੇ ਬਾਹਰ ਗਿਆਂ ਨੂੰ ਵੇਲਾ ਕਵੇਲਾ ਹੋਜੇ ਘਰੋਂ ਮਾਤਾ ਅਰਗੀਆਂ ਦੇ ਕਈ ਫੋਨ ਆ ਜਾਂਦੇ ਆ ਬੀ ਕੀ ਗੱਲ ਹੋਗੀ? ਆਏ ਕਾਹਤੋਂ ਨੀਂ? ਖੈਰ ਆ?
ਕਿਸੇ ਦਾ ਲੜਾਈ ਝਗੜਾ ਹੋਵੇ ਘਰਦੇ ਏਹੀ ਕਹਿੰਦੇ ਨੇ, "ਤੁਸੀਂ ਕੀ ਲੈਣਾ ਪਰਧਾਨਗੀਆਂ ਕਰਕੇ , ਘਰੇ ਵੜਜੋ"
ਸਦਕੇ ਜਾਈਏ ਗੁਰੂ ਗੋਬਿੰਦ ਸਾਬ੍ਹ ਦੇ,,,,ਲੜਾਈ ਕਸ਼ਮੀਰੀ ਪੰਡਤਾਂ ਦੀ ਤੇ ਮੁਸਲਮਾਨਾਂ ਦੀ ਪਰ ਸਿਰ ਆਵਦੇ ਲੈਲੀ।
ਬਾਪੂ ਨੂੰ ਤੋਰਿਆ ਹੌਂਸਲਾ ਕਰਕੇ। ਖੜਕਦੀਆਂ 'ਚ ਦੋਵੇਂ ਬੱਡੇ ਪੁੱਤ ਤੋਰਤੇ।
ਸਰਹੰਦ ਬੰਨੀਂਓ ਖਬਰ ਆਗੀ ਛੋਟੇ ਨਿੱਕੇ ਪੁੱਤ ਵੀ ਸ਼ਹੀਦੀਆਂ ਪਾਗੇ। ਜੇਹੜੀ ਉਮਰ 'ਚ ਜਵਾਕ ਟੌਫੀ ਨਾਲ ਬਿਰ ਜਾਂਦਾ ਉਹ ਉਮਰ 'ਚ ਛੋਟੇ ਪੁੱਤ ਸ਼ਹੀਦ ਹੋਗੇ ਮਾਤਾ ਵੀ ਚੱਲ ਵਸੇ।
ਭਾਈ ਦਇਆ ਸਿੰਘ ਅਰਗਿਆਂ ਦੀ ਅੱਖਾਂ ਹਿੰਝਾਂ ਨਾਲ ਭਰਗੀਆਂ ਜਦੋਂ ਗੁਰੂ ਸਾਬ੍ਹ ਨੇ ਫੇਰ ਬੜ੍ਹਕ ਨਾ ਆਖਿਆ
"ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ"
ਦੁਰ ਫਿਟੇ ਮੂੰਹ ਸਾਡੇ ਜੇ ਅਸੀਂ ਫੇਰ ਫਿਰ ਵੀ ਮੜ੍ਹੀਆਂ ਮੂਰਤੀਆਂ ਤੇ ਜਾ ਜਾ ਮੱਥੇ ਟੇਕਣੇ ਆ।
ਪੱਗ ਬੰਨ੍ਹਕੇ ਸ਼ੀਸ਼ੇ ਮੂਹਰੇ ਤਣ ਜਿਆ ਕਰੋ ਹਿੱਕ ਕੱਢਕੇ, ਕਰੋੜਾਂ 'ਚ ਵੱਖਰੀ ਪਛਾਣ ਗੁਰੂ ਸਾਬ੍ਹ ਕਰਕੇ ਈ ਮਿਲੀ ਆ। ਨਹੀਂ ਮੋਨੇ ਤੇ ਕਲੀਨਸ਼ੇਬਾਂ ਆਲੇ ਤਾਂ ਹਜ਼ਾਰਾਂ ਇੱਕ ਦੂਜੇ 'ਚ ਵੱਜਦੇ ਫਿਰਦੇ ਨੇ।
ਮੁੱਕਦੀ ਗੱਲ ...ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਬ ਦੇ ਗੁਰਪੁਰਬ ਦੀਆਂ ਸਭ ਨੂੰ ਮੁਬਾਰਕਾਂ....ਘੁੱਦਾ

===========================================================================
 ਪੁਰਾਣੇ ਬਜੁਰਗਾਂ ਨੇ ਮੇਲਿਆਂ ਦੀ ਕਾਢ ਕੱਢੀ ਬੀ ਚਲ ਐਨੇ ਪੱਜ ਨਾ ਲੋਕ 'ਕੱਠੇ ਹੋਇਆ ਕਰਨਗੇ। ਇੱਕ ਦੂਜੇ ਤੋਂ ਕੁਸ਼ ਨਮਾਂ ਸਿੱਖਣਗੇ।
ਅਨੰਦਪੁਰ ਸਾਹਬ ਦਾ ਹੋਲਾ ਮਹੱਲਾ, ਅੰਮਰਤਸਰ ਦੀ ਦੀਵਾਲੀ, ਦਮਦਮਾ ਸਾਹਬ ਦੀ ਵਿਸਾਖੀ, ਮੁਕਤਸਰ ਸਾਬ੍ਹ ਦੀ ਮਾਘੀ ਤੇ ਸਰਹੰਦ ਸ਼ਹੀਦੀ ਜੋੜ ਮੇਲਾ। ਇਓਂ ਵਿਓਂਤਬੰਦੀ ਨਾਲ ਮੇਲੇ ਬਣਾਏ ਗਏ ।
ਪਰ ਭੈਣਦਣੀ ਨਿਹਾਇਤੀ ਘਟੀਆ ਸਿਆਸਤ ਨੇ ਏਹਨਾਂ ਮੇਲਿਆਂ ਦਾ ਨੰਦੂ ਕੱਢਤਾ। ਜਿੱਥੇ ਕਿਤੇ ਵੀ ਮੇਲਾ ਹੁੰਦਾ ਲੀਡਰ ਜ਼ਰੂਰ ਉੱਪੜਦੇ ਨੇ , ਕਾਨਫਰੰਸਾਂ ਕਰਨ। ਕੋਈ ਸ਼ਰਧਾ ਨੀਂ , ਕੋਈ ਚੱਜਦੀ ਗੱਲ ਨੀਂ। ਬਸ ਇੱਕ ਦੂਜੇ ਦੀ ਧੀ ਭੈਣ ਇੱਕ ਕਰਨੀ ਹੁੰਦੀ ਆ ਏਹਨਾਂ ਨੇ। ਜਾਂ ਆਪੇ ਈ ਆਵਦੀਆ ਸਿਫਤਾਂ ਕਰਨਗੇ, "ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ"
ਐਰਕੀਂ ਮੁਕਤਸਰ ਸਾਬ ਗਏ ਸੀ ਮਾਘੀ ਮੇਲੇ ਤੇ। ਦੋਦੇ ਆਲੀ ਸਾਈਡ ਕਾਨਫਰੰਸਾਂ ਖਾਤਰ ਕਾਂਗਰਸੀਆਂ, 'ਕਾਲੀਆਂ ਤੇ ਪੀ ਪੀ ਪੀਆਂ ਦੇ ਪੰਡਾਲ ਲਾਏ ਵਏ ਸੀ। ਸਾਰੇ ਪੰਜਾਬ ਦੀ ਪੁਲਸ ਉੱਪੜੀ ਸੀ ।
ਆਮ ਜੰਤਾ ਨੂੰ ਠਿੱਠ ਕਰਿਆ ਜਾਂਦਾ ਹੁਣ ਏਹਨਾਂ ਮੇਲਿਆਂ ਤੇ। ਸਭ ਤੋਂ ਵੱਡੀ ਗੱਲ ਲੋਕ ਮੇਲੇ ਸਰਕਾਰਾਂ ਨੇ ਠੇਕੇ ਤੇ ਚੜ੍ਹਾਏ ਵਏ ਨੇ। ਮੇਲੇ 'ਚ ਐਂਟਰੀ ਦੀ ਫੀਸ ਲੱਗਦੀ ਆ ਹਰਿੱਕ ਬੰਦੇ ਦੀ।
ਗੱਲ ਨੋਟ ਕਰਲੋ ਪਰਧਾਨ ...ਕੋਈ ਕਿੰਨੇ ਮਰਜ਼ੀ ਏਹਨਾਂ ਦੇ ਔਹੋ ਪਲੂਸੀ ਚੱਲੋ, ਏਹਨਾਂ ਨੇ ਆਵਦਾ ਈ ਸਮਾਰਿਆ ਤੇ ਆਵਦਾ ਈ ਸਮਾਰਣਗੇ। ਦੱਸਦਿਓ ਜਿੱਦੇਂ ਘਰੇ ਆਕੇ ਕੁੰਡੇ ਆਲ਼ਾ ਕੱਪ ਫੜ੍ਹਾਗੇ....ਲਗਾੜੀ ਸਿਆਸਤ..ਘੁੱਦਾ

===========================================================================


ਮਾਘੀ+ ਲੋਹੜੀ + ਵਿਸਾਖੀ+ ਦੀਵਾਲੀਆਂ+
ਮੇਲੇ+ ਮਿੱਥਾਂ+ ਤਿੱਥ ਤਿਓਹਾਰ+
ਸ਼ਗਨ ਵਿਹਾਰ+ ਵਹਿਮ ਭਰਮ+
ਚਿੱਟੀਆਂ ਦਾਹੜੀਆਂ+ ਉਮਰਾਂ ਦੇ ਤਜ਼ਰਬੇ+
ਪੱਗਾਂ+ ਚੁੰਨੀਆਂ+ ਫੁਲਕਾਰੀਆਂ+
ਇਸ਼ਕ ਹਕੀਕੀਆਂ+ ਮੁਲਾਕਾਤਾਂ
ਵਿਆਹ+ ਯਾਰੀਆਂ+ ਉਲ੍ਹਾਮੇਂ+
ਗਾਲ੍ਹਾਂ+ ਝਿੜਕਾਂ+ ਘਸੁੰਨਮੁੱਕੇ
ਗੁੱਲੀ ਡੰਡੇ+ ਕਬੱਡੀ+ ਛਿੰਝਾਂ+ ਅਖਾੜੇ
ਵੱਟਾਂ+ ਸੂਏ+ ਕੱਸੀਆਂ+ ਖਾਲ+ ਮੋਟਰਾਂ
ਜੁਗਤਾਂ+ ਸੱਥਾਂ+ ਮੁਖਤ ਦੀਆਂ ਸਲਾਹਾਂ+
ਠਾਣੇ+ ਕਚਿਹਰੀਆਂ+ ਪਟਵਾਰੀ+
ਅਣਖਾਂ+ ਇੱਜਤਾਂ+ ਭੈਣ+ ਭਰਾ+ ਚਾਚੇ+ ਤਾਏ
ਰਿਸ਼ਤਿਆਂ ਦੇ ਨਿੱਘ+ ਮੋਹ ਸਨੇਹ +
ਗੁਰਦਾਸ ਮਾਨ+ ਯਮਲੇ+ ਵਿਰਸੇ+
ਮੰਗਲ ਹਠੂਰ+ ਪਰਗਟ ਲਿੱਧੜਾਂ+
ਜਸਵੰਤ ਕੰਵਲ+ ਨਾਨਕ ਸਿੰਘ + ਗੁਰਦਿਆਲ ਸਿੰਘ
ਚਰਖੇ+ ਤਿੰਝਣ+ ਪੀਘਾਂ+ ਗਿੱਧੇ+ ਭੰਗੜੇ = ਪੰਜਾਬ.....ਘੁੱਦਾ

==========================================================================
 ਠੰਢੇ ਝੋਲੇ 'ਚ ਪੈ ਗਿਆ ਮਸਲਾ। ਕੋਈ ਕਹਿੰਦਾ ਸੀ ਫਾਂਸੀ ਚਾਹੀਦੀ ਆ, ਕੋਈ ਕਹਿੰਦਾ ਖੱਸੀ ਕਰਦੋ ਰੇਪਿਸਟਾਂ ਨੂੰ, ਕੋਈ ਕਹਿੰਦਾ ਉਮਰ ਕੈਦ।
ਡੱਕਿਆ ਮੁਲਖ ਰਜਾਈਆਂ 'ਚ ਬੈਠਾ ਈ ਸਜ਼ਾ ਸੁਣਾਈ ਗਿਆ ਦੋਸ਼ੀਆਂ ਨੂੰ। 1950 'ਚ ਜੇਹੜਾ ਹਜ਼ਾਰਾਂ ਵਰਕੇ ਕਾਲੇ ਕਰਕੇ ਅਗਲਿਆਂ ਨੇ ਜੇਹੜਾ ਸੰਵਿਧਾਨ ਬਣਾਇਆ ਅਗਲੇ ਉਹਨੂੰ ਐਨਕਾਂ ਲਾਕੇ ਪੜ੍ਹਨਗੇ, ਸਮਾਰ ਕੇ ਫੇਰ ਕੋਈ ਸਜ਼ਾ ਦੇਣਗੇ।
ਪਰ ਆਹ ਗੱਲਾਂ ਸਾਫ ਹੋਗੀ , ਇੰਡੀਆ ਕੰਟਰੀ ਦੋਸ਼ੀ ਦਾ ਧਰਮ ਦੇਖਕੇ ਸਜ਼ਾ ਤੈਅ ਕਰਦਾ , ਕੋਈ ਲੰਡੂ ਦਲੀਲ ਦੇਣ ਦੀ ਕੋਸ਼ਸ਼ ਨਾ ਕਰਿਓ ਬਾਈ ਅਣਦਾ।
ਦਿੱਲੀ ਦੀ ਜੰਤਾ ਨੇ ਜਚਕੇ ਪਰਦਰਸ਼ਨ ਕਰੇ ਆ, ਚਲੋ ਵਧੀਆ ਗੱਲ ਆ, ਪਰ ਚੌਰਾਸੀ ਵੇਲੇ ਦਿੱਲੀ ਦੇ ਆਹੀ ਜੰਤਾ ਨੇ ਹਜ਼ਾਰਾਂ ਕੁੜੀਆਂ ਦੇ ਬਲਾਤਕਾਰ ਵੀ ਕਰੇ ਸੀ
ਓਦੋਂ ਭੈਣਦਣਾ ਏਹਨਾਂ ਦਾ ਖੂਨ ਨੀਂ ਖੌਲਿਆ। ਥਾਣੇਆਂ 'ਚ ਕੁੜੀਆਂ ਚਿੜੀਆਂ ਨੂੰ ਪਿਓ ਜਾਂ ਭਰਾਵਾਂ ਦੇ ਮੂੰਹਾਂ ਤੇ ਪਸ਼ਾਬ ਕਰਨ ਲਈ ਮਜ਼ਬੂਰ ਕਰਿਆ ਜਾਂਦਾ ਸੀ । ਉਦੋਂ ਕਿਮੇਂ ਸੀ ।
ਹੁਣ ਇੱਕ ਕੁੜੀ ਦੇ ਨੌਂ ਤੇ ਬਲਾਤਕਾਰ ਵਿਰੋਧੀ ਕਾਨੂੰਨ ਬਣਾਉਣ ਦੀਆਂ ਸਲਾਹਾਂ ਹੁੰਦੀਆ। ਉਹ ਕਿਮੇਂ ਕੁੜੀਆਂ ਨਹੀਂ ਸੀ ਕਿ।
ਉਦੋਂ ਈ ਕੁੜੀਆਂ ਨੂੰ ਹੱਕ ਮਿਲਿਆ ਹੁੰਦਾ, ਹੁਣ ਕੁੱਤੇਖਾਣੀਆਂ ਨਾ ਹੁੰਦੀਆਂ।
ਜੇ ਡੱਕੀ ਜੰਤਾ ਨੇ ਘਟੀਆ ਗਜ਼ਲ, ਕਵਿਤਾ ਦਿੱਲੀ ਰੇਪ ਕੇਸ ਤੇ ਲਿਖਕੇ ਟੈਗ ਕਰਿਆ ਤਾਂ ਲਾਲਿਓ ਸਾਬ੍ਹ.....ਘੁੱਦਾ

===========================================================================
 ਪੰਜ ਕ ਸਾਲ ਪਹਿਲਾਂ ਇੱਕ ਦੋ ਥਾਂਈ ਲੇਖ ਪੜ੍ਹੇ ਸੀ ਸਿਰਦਾਰ ਜਗਦੀਪ ਸਿੰਘ ਦੇ ਲਿਖੇ ਵਏ। ਲੂੰ ਕੰਡਾ ਖੜ੍ਹਾ ਕਰਨ ਆਲੀ ਸਿਰਾ ਗੱਲਬਾਤ ਲਿਖੀ ਸੀ ਨਿਚੋੜ ਕੱਢਕੇ। ਓਦੋਂ ਬਾਅਦ ਕਾਲਜ 'ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਕੈਂਪ ਲੱਗਾ ਸੀ। ਓਦੋਂ ਜਗਦੀਪ ਸਿੰਘ ਹੋਣਾਂ ਨੂੰ ਕਾਲਜ ਮਿਲੇ ਸੀ। ਓਦੋਂ ਜਾਣ-ਪਛਾਣ ਘੱਟ ਸੀ ਸਾਡੀ ਤਾਂ ਕਰਕੇ ਬਹੁਤੀ ਗੱਲਬਾਤ ਨੀਂ ਹੋਈ। ਓਦੂੰ ਬਾਅਦ ਦੋ ਸਾਲ ਪਹਿਲਾਂ ਕੁਦਰਤੀ ਫੇਸਬੁੱਕ ਤੇ ਦੁਬਾਰਾ ਮੇਲੇ ਹੋਗੇ ਸਾਡੇ। ਫੋਨ ਤੇ ਦੋ -ਚਾਰ ਆਰੀ ਗੱਲਬਾਤ ਵੀ ਹੋਈ । ਏਹਨਾਂ ਨੇ ਕਈ ਆਰੀ ਮਿਲਣ ਬਾਰੇ ਵੀ ਕਿਹਾ। ਪਰ ਸਬੱਬ ਨਾ ਬਣਿਆ। ਤੇਈ ਦਸੰਬਰ ਨੂੰ ਅਸੀਂ ਫਰੀਦਕੋਟ ਗਏ ਵਏ ਸੀ। ਜਗਦੀਪ ਸਿੰਘ ਹੋਣੀਂ ਮੋਟਰਸੈਕਲ ਤੇ ਕੋਲ ਦੀ ਲੰਘੇ ਤਾਂ ਪੜੱਕ ਦੇਂਨੀ ਨਿਗਾਹ ਮਿਲਗੀ ਤੇ ਪਹਿਲੀ ਨਜ਼ਰੇ ਅਸੀਂ ਇੱਕ ਦੂਜੇ ਨੂੰ ਪਛਾਣ ਲਿਆ । ਮੁੜਕੇ ਵਾਹਵਾ ਗੱਲਾਂ ਬਾਤਾਂ ਹੋਈਆਂ।
ਪੰਥਕ ਮੈਗਜੀਨਾਂ "ਫਤਿਹਨਾਮਾ" " ਸ਼ਮਸ਼ੀਰ ਏ ਦਸਤ" ਜਾਂ ਹੋਰ ਸਿੱਖ ਲਿਟਰੇਚਰ ਦੀ ਬੈਕਬੋਨ ਨੇ ਭਾਈ ਸਾਬ੍ਹ।
ਤੁਰੀਆਂ ਫਿਰਦੀਆਂ ਲਾਇਬਰੇਰੀਆਂ ਕਹਿਲੋ। ਜਸਵੰਤ ਸਿੰਘ ਕੰਵਲ ਹੋਣਾਂ ਦੇ ਨਜ਼ਦੀਕੀਆਂ 'ਚੋਂ ਨੇ।
ਨਿਰੇ ਕੱਟੜਵਾਦ, ਨਜ਼ੈਜ਼ ਪਬਲੀਸਿਟੀ ਤੋਂ ਦੂਰ ਜਗਦੀਪ ਸਿੰਘ ਹੋਣਾਂ ਦੇ ਬਲੌਗ ਪੜ੍ਹਨ ਆਲੇ ਹੁੰਦੇ ਨੇ।
ਇਹ ਕਲਿੱਕ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਦੇ ਸਾਹਮਣੇ ਰੈੱਡ ਕਰਾਸ ਢਾਬੇ ਕੋਲ ਕੀਤੀ ਸੀ

===========================================================================


ਅੱਜ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਪੁਲਿਸ ਦੀ ਇੱਕ ਸ਼ਪੈਸ਼ਲ ਟੀਮ ਨੇ ਨਿੱਕੇ ਗਰਨੈਬ ਦੇ ਘਰ ਛਾਪਾਮਾਰੀ ਦੌਰਾਨ ਕਾਫੀ ਇਤਰਾਜ਼ਯੋਗ ਸਮੱਗਰੀ ਦਾ ਜ਼ਖੀਰਾ ਬਰਾਮਦ ਕੀਤਾ ਏ। ਦੋਸ਼ੀ ਦੀ ਅਲਮਾਰੀ 'ਚੋਂ ਫੁੱਲਾਂ ਆਲੀਆਂ ਨੀਕਰਾਂ ਤੋਂ ਇਲਾਵਾਂ ਇਮਰਾਨ ਹਾਸ਼ਮੀ ਆਲੇ AXE ਬੌਡੀ ਸਪਰੇਅ ਦੀਆਂ ਸੱਤ ਸੀਸੀਆਂ ਬਰਾਮਦ ਕੀਤੀਆਂ ਗਈਆਂ। ਇੰਜਨੀਅਰਿੰਗ ਵਿੰਗ ਦੇ ਮੁਖੀ ਨੇ ਦੱਸਿਆ ਕੀ ਨਿੱਕੇ ਦੇ ਮਬੈਲ 'ਚ ਨਿੱਕੀ ਕਟਰੀਨਾ ਕੈਫ, ਤੇ ਮਲਕਾ ਰੋੜਾ ਦੇ ਕਾਫੀ ਵਾਲਪੇਪਰ ਸਨ।
ਨਿੱਕੇ ਦੀਆਂ ਕਿਤਾਬਾਂ ਕਾਪੀਆਂ ਤੇ ਜਗਬਾਣੀ ਅਖਬਾਰ ਆਲੇ ਫਿਲਮੀ ਅੰਕ ਦੀ ਜਿਲਤ ਚੜ੍ਹੀ ਮਿਲੀ।
ਪੁਲਸ ਮੁਖੀ ਨੇ ਪ੍ਰੈਸ ਨੂੰ ਬਿਆਨ ਦਿੰਦਿਆਂ ਕਿਹਾ ਕਿ ਅਜਿਹੇ ਅਸ਼ਲੀਲਤਾ ਫੈਲਾਓ ਸ਼ਰਾਰਤੀ ਅਨਸਰਾਂ ਨੂੰ ਜਲਦ ਨੱਥ ਪਾਈ ਜਾਵੇਗੀ।
ਇਸ ਸਾਰਾ ਮਾਮਲਾ ਜਦੋਂ ਪਿੰਡ ਦੇ ਸਰਪੰਚ ਦੇ ਧਿਆਨ ਹੇਠ ਲਿਆਂਦਾ ਗਿਆ ਤਾਂ ਉਹਨ੍ਹਾਂ ਨੇ ਕਿਹਾ , "ਭੈਣਦਣਾ ਲਗਾੜਾ"
ਜਿੱਥੇ ਚਾਰੇ ਪਾਸੇ ਇਸ ਘਟਨਾਕ੍ਰਮ ਦੀ ਘੋਰ ਨਿੰਦਾ ਕੀਤੀ ਗਈ ਏ , ਉੱਥੇ ਮਾਲਵੇ ਦੇ ਪਰਸਿੱਧ ਗਿੱਠਲ ਗੀਤਕਾਰ ਪੁਸ਼ਪਿੰਦਰ ਮਲੂਕਾ ਜੀ ਨੇ
ਇਸ ਨੂੰ ਗੈਰ ਜ਼ਿੰਮੇਵਰਾਨਾ ਘਟਨਾ ਕਰਾਰ ਦੇਂਦਿਆ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਵੀ ਦਿੱਤੀ। ਖਬਰ ਮਿਲਣ ਤੱਕ ਦੋਸ਼ੀ ਨੂੰ ਕਈ ਸੰਗੀਨ ਧਾਰਾਵਾਂ ਹੇਠ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਪੰਜ ਦਿਨਾਂ ਪੁਲਸ ਰਿਮਾਂਡ ਤੇ ਭੇਜ ਦਿੱਤਾ ਹੈ। ਦੋਸ਼ੀ ਦੇ ਸੰਨੀ ਲਿਓਨ ਅਰਗੀਆਂ ਨਿੱਕੀਆਂ ਨਾਲ ਸੰਬੰਧ ਹੋਣ ਦੇ ਸ਼ੰਕੇ ਜਤਾਏ ਜਾ ਰਹੇ ਹਨ।
ਇਹ ਸਨ ਹੁਣ ਤੱਕ ਦੀਆਂ ਖਬਰਾਂ। ਖਬਰਾਂ ਦਾ ਅਗਲਾ ਬੁਲਿਟਨ ਲੈਕੇ ਭਲਕੇ ਪੰਜ ਵਜੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਧੰਨਵਾਦ......ਘੁੱਦਾ

=========================================================================
 ਓਦੋਂ ਨਮੇਂ ਸਾਲ ਦਾ ਪਰੋਗਰਾਮ ਦੇਖਿਆ ਸੀ ਰਜਾਈਆਂ 'ਚ ਬਹਿਕੇ ਪਰੋਗਰਾਮ ਦਾ ਨੌਂ ਸੀ
"ਟਿਕ ਟਿਕ ਟਿਕ ਦੋ ਹਜ਼ਾਰ ਇੱਕ"
ਬਹਿੰਦਿਆਂ ਈ ਟੱਪਗੇ ਬਾਰ੍ਹਾਂ ਸਾਲ , ਬਾਪੂ ਹੋਣਾਂ ਨੂੰ ਰੋੜ੍ਹਗੇ ਲੈਗੇ ਨਾਲ।
ਬਾਕੀ ਕੰਮ ਓਮੇਂ ਜਿਮੇਂ ਈ ਆ । ਸਮੇਂ ਦੇ ਬੋਝਲ ਪਹੀਏ ਘੁਕੀ ਜਾਂਦੇ ਨੇ।
ਕੱਲ੍ਹ ਬਠਿੰਡੇ ਕਿਲ੍ਹਾ ਸਾਬ੍ਹ ਮੱਥਾ ਟੇਕ ਆਏ ਗੁਰੂ ਗ੍ਰੰਥ ਸਾਬ੍ਹ ਨੂੰ। ਹੋਰ ਕਿਤੇ ਨੀਂ ਸਿਰ ਝੁਕਦੇ ਸਾਡੇ।
ਓਮੇਂ ਸੂਰਜ ਚੜ੍ਹਨਾ ਲਹਿਣਾ, ਉਹੀ ਸਾਉਣ ਭਾਂਦਰੋ, ਮਾਘੀਆਂ ,ਵਸਾਖੀਆਂ ਆਉਣਗੀਆਂ।
ਕੁਸ਼ ਖਾਸ ਨੀਂ ਬਦਲਣਾ ਕੰਧਾਂ ਤੇ ਟੰਗੇ ਕਲੰਡਰ ਜ਼ਰੂਰ ਬਦਲਣਗੇ ।
ਜਾਂ ਬੇਬੇ ਨੇ ਅੱਜ ਹੁਕਮ ਸੁਣਾਤਾ, "ਪੁੱਤ ਨਮੇਂ ਸਾਲ ਦੀ ਡੈਰੀ ਲੈ ਆਇਓ ਮੱਸਿਆ, ਸੰਗਰਾਂਦਾਂ ਦਾ ਪਤਾ ਲੱਗ ਜਾਂਦਾ"
ਐਨੀਵੇਅ...ਹੈਪੀ ਨਿਉ ਜੀਅਰ ...ਜਵਾਨੀਆਂ ਮਾਣੋ....ਘੁੱਦਾ

==========================================================================

 ਫੂਨ ਖੜਕਿਆ। ਸਕ੍ਰੀਨ ਤੇ ਵੇਖਿਆ ਨਮਾਂ ਨੰਬਰ ਸੀ। ਕਾਲ ਰਸੀਵ ਕੀਤੀ ਤਾਂ ਅੱਗੋਂ ਮੱਠੀ ਜੀ 'ਵਾਜ਼ ਆਈ ,"ਹਾਂ ਕਾਕਾ ਅੰਮ੍ਰਿਤਪਾਲ"
ਮਖਾ, "ਹਾਂਜੀ"। ਬੇਟਾ ਮੈਂ ਤਰਲੋਕ ਬੋਲ ਰਿਹਾਂ। ਸਿੱਧੀ ਮਗਜ਼ 'ਚ ਵੱਜੀ ਕਿ ਜ਼ਰੂਰ ਤਰਲੋਕ ਜੱਜ ਹੋਣੀ ਨੇ।
ਸ਼ਾਇਰੋ ਸ਼ਾਇਰੀ ਨਾਲ ਬਾਹਲਾ ਵਾਹ ਵਾਸਤਾ ਨਹੀਂ ਰਿਹਾ। ਪਰ ਜੱਜ ਹੋਣਾਂ ਦੇ ਸਟੇਟਸ ਬੜੇ ਚੰਗੇ ਲੱਗਦੇ । ਫੂਨ ਤੇ ਜੱਜ ਸਾਬ੍ਹ ਨੇ ਕਿਹਾ ਮੈਂ ਤੇਰੇ ਸ਼ਹਿਰ ਬਠਿੰਡੇ ਆਇਆ ਹੋਇਆ। ਜਦੋਂ ਟੈਮ ਮਿਲੇ ਮਿਲਣ ਜ਼ਰੂਰ ਆਈਂ। ਹਨੂੰਮਾਨ ਚੌਂਕ ਕੋਲ ਚਿਰਾਗਦੀਨ ਹਸਪਤਾਲ 'ਚ ਦਾਖਲ ਸੀ ਜੱਜ ਹੋਣੀਂ। ਹਸਪਤਾਲ 'ਚ ਦਾਖਲ ਮਰੀਜ਼ਾਂ ਨੂੰ ਕੋਈ ਪਤਾ ਨੀਂ ਸੀ ਬੀ ਉਹ ਬੰਦਾ ਏਥੇ ਦਾਖਲ ਹੋਇਆ ਵਾ ਜੀਹਨੂੰ ਸਰਤਾਜ ਅਰਗੇ ਚੋਰੀ ਕਰਕੇ ਗਾ ਰਹੇ ਨੇ। ਬੜੇ ਮੋਹ ਨਾ ਮਿਲੇ ਸੀ, ਗੱਲਾਬਾਤਾਂ ਕਰੀਆਂ । ਉਹਨ੍ਹਾਂ ਆਵਦੀ ਕਿਤਾਬ "ਅੱਗ ਦੇ ਵਸਤਰ" "ਪਿਆਰੇ ਅਜ਼ੀਜ਼ ਅੰਮ੍ਰਿਤਪਾਲ ਨੂੰ ਮੋਹ ਨਾਲ"" ਲਿਖਕੇ ਭੇਂਟ ਕੀਤੀ ਸੀ । 15-9-12 ਦੀ ਗੱਲ ਆ ਏਹ। ਅੱਜ ਪਤਾ ਲੱਗੇਆ ਬੀ ਜੱਜ ਹੁਣੀਂ ਦੁਨੀਆਂ ਨੂੰ ਫਤੇਹ ਬੁਲਾਗੇ। ਖੇਤਾਂ ਦੇ ਡਾਂਡੇ ਮੀਂਡੇ ਰਾਹ ਪੈਕੇ ਸਫੈਦਿਆਂ ਵੱਲ ਲਹਿੰਦੇ ਸੂਰਜ ਬੰਨੀਂ ਤੁਰਗੇ । ਬਾਰੀ ਵਿੱਚਦੀ ਵੱਜੇ ਹਵਾ ਦੇ ਬੁੱਲ੍ਹੇ ਨਾ ਇੱਕ ਹੋਰ ਦੀਵਾ ਬੁਝ ਗਿਆ। ਜੱਜ ਹੋਣਾਂ ਦਾ ਇੱਕ ਸ਼ੇਅਰ ਚੇਤੇ ਆ

ਇਹ ਜੋ ਮੋਇਆ ਏ ਗੰਗਾ ਵਿੱਚ ਡੁਬਕੇ,
ਏਹਦੇ ਫੁੱਲ ਹੁਣ ਕਿੱਥੇ ਤਾਰੋਗੇ?

-----------------------------------------------------------------------------------------------------------------------------
  
ਏਮੇਂ ਜਿਮੇਂ ਸ਼ਨੀਆਰ ਨੂੰ ਸਕੂਲ 'ਚ ਬਾਲ ਸਭਾ ਹੋਇਆ ਕਰੇ। ਮੂੜ੍ਹ ਮੱਤ ਸੀ ਮੂਹਰੇ ਹੋ ਹੋ ਗਾਣੇ ਗਾਉਦੇਂ ਮੈਕ 'ਚ।
ਦੇਵ ਥਰੀਕੇ ਆਲੇ ਦਾ ਲਿਖਿਆ ਗੀਤ ਸੀ ਜੇਹੜਾ ਮਾਣਕ ਸਾਬ੍ਹ ਨੇ ਗਾਇਆ ਸੀ ਭਗਤ ਸਿੰਘ ਤੇ ਉਹਦੇ ਪਰਿਵਾਰ ਦੀ ਆਖਰੀ ਮੁਲਾਕਾਤ ਬਾਰੇ। ਗੀਤ ਦੇ ਬੋਲ ਏਮੇਂ ਸੀ
"ਘੈਂਟੀ ਵੱਜਗੀ ਮੁਲਾਕਾਤ ਟੁੱਟਗੀ, ਕੱਢ ਲਿਆ ਕੋਠੜੀ 'ਚੋਂ ਭਗਤ ਸਿੰਘ ਨੂੰ ਲਾਲਿਆ ਮੂਹਰੇ, ਗੋਰਿਆਂ ਦੀ ਗਾਰਦ ਨੇ, ਚੰਦ ਸ਼ੇਰ ਨੇ ਮਾਰਿਆ ਨਾਅਰਾ ਇੰਨਕਲਾਬ ਜਿੰਦਾਬਾਦ ਦਾ, ਫਾਂਸੀ ਚਾੜ੍ਹਦਾ ਪਾਪੀ ਗੋਰੋਆਂ ਰਾਣਾ, ਵਰਤ ਥਰੀਕੇ ਆਲੇਆ ਗਿਆ ਭਾਣਾ"
ਸੱਤ ਸਮੁੰਦਰੋਂ ਪਾਰ , ਗੋਰੀ ਖੱਲ ਆਲੇ ਸੱਤ ਬਿਗਾਨੇ ਵੀ ਹਰਿੱਕ ਸੂਰਮੇ ਦੀ ਫਾਂਸੀਓ ਪਹਿਲਾਂ ਟੱਬਰ ਨਾ ਮੁਲਾਕਾਤ ਕਰਾਉਂਦੇ ਸੀ। ਹੁਣ ਤਾਂ ਮਨਮੋਹਨ ਸਿੰਘ ਨੂੰ ਵੀ ਬਾਅਦ 'ਚ ਟੈਲੀਫੂਨ ਕਰਦੇ ਆ ਬੀ ਫਲਾਣਾ ਬੰਦਾ ਮਾਰਤਾ ਬਾਈ ਓਏ, ਟੱਬਰ ਦੀ ਮੁਲਾਕਾਤ ਤਾਂ ਕਰਾਉਣੀ ਈ ਕੀ ਆ। ਐਸ ਹਸਾਬ ਕਤਾਬ ਨਾ ਹੁਣ ਪੰਜਾਬ ਦੇ ਗੱਭਰੂਆਂ ਦੀ ਵਾਰੀ ਆ। ਭਮਾਂ ਰਾਜੋਆਣਾ ਹੋਵੇ ਭਮਾਂ ਦਿਆਲਪੁਰੇ ਆਲਾ ਭੁੱਲਰ।
ਕਸ਼ਮੀਰ 'ਚ ਤਾਂ ਕਲਫੂ ਲਾਤਾ ...ਪੰਜਾਬ 'ਚ ਠੰਢ ਵਰਤਾਈਂ ਬਾਜ਼ਾਂ ਆਲੇਆਂ....ਘੁੱਦਾ

---------------------------------------------------------------------------------------------------------------------------


ਪਚਾਂਨਵੇਂ ਸਾਲ ਦਾ ਪਿਆਰਾ ਸਿੰਘ ਦੋਂਹ ਹੱਥਾਂ ਨਾਲ ਅੱਸੀ ਕਿਲੋ ਦੇ ਮੂੰਗਲੇ ਫੇਰਦਾ। ਕੋਈ ਕੰਨਾਂ ਨਾਲ ਕਾਰ ਖਿੱਚਦਾ ਤੇ ਕੋਈ ਦੰਦਾਂ ਨਾਲ ਹਲ ਚੱਕਦਾ। ਉੱਡਦੀਆਂ ਧੂੜਾਂ 'ਚ ਬਲਦਾਂ ਦੇ ਸ਼ੌਕੀ ਤੱਤਾ ਤੱਤਾ ਤੱਤਾ ਕਰਕੇ ਜਾਂ ਕਸੂਤੇ ਥੌਂ ਹੱਥ ਲਾਕੇ ਬਲਦਾਂ ਨੂੰ ਦਬੱਲਦੇ ਨੇ। ਪੁੱਤਾਂ ਅੰਗੂ ਪਾਲੇ ਕੁੱਤੇ ਗਿੱਠ ਗਿੱਠ ਲੰਮੀਆਂ ਜੀਭਾਂ ਕੱਢਕੇ ਦੌੜਾਂ ਜਿੱਤ ਮਾਲਕਾਂ ਦਾ ਵੀ ਹੌਂਸਲਾ ਵਧਾਉਂਦੇ ਨੇ। ਲੰਮੇ ਪੈਕੇ ਲੱਤਾਂ ਤੋਂ ਟਰੈਕਟਰ ਟਪਾਉਂਦਾ ਕੋਈ, ਨਿਹੰਗਾਂ ਦਾ ਗਤਕਾ, ਛਿੰਝਾਂ, ਅਖਾੜੇ, ਰੱਸਾ- ਕਸੀ, ਬਾਜ਼ੀਗਰਾਂ ਦੀਆਂ ਬਾਜ਼ੀਆਂ।
ਹੋਰ ਵੀ ਨਮੀਆਂ ਪੁਰਾਣੀਆਂ ਖੇਡਾਂ ਦਾ ਸੁਮੇਲ ਨੇ ਕਿਲ੍ਹਾ ਰਾਏਪੁਰ ਦੀਆਂ ਪਰਸਿੱਧ ਖੇਡਾਂ ਜਾਂ ਮਿੰਨੀ ਉਲੰਪਿਕ ਵੀ ਆਖਦੇ ਨੇ।
ਛੇਮੀਂ ਖਣੀ ਸੱਤਮੀਂ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਾਬੀ ਦੀ ਕਿਤਾਬ 'ਚ ਏਹਨਾਂ ਖੇਡਾਂ ਦਾ ਖਾਸ ਜ਼ਿਕਰ ਕਰਿਆ ਵਾ ਸੀ। 1982-83 ਤੋਂ ਵੀ ਪਹਿਲਾਂ ਸਿਲੇਬਸ 'ਚ ਏਹ ਚੈਪਟਰ ਸੀ। ਪਿੱਛੇ ਜੇ ਅਦਾਲਤਾਂ ਨੇ ਏਹਨਾਂ ਖੇਡਾਂ ਤੇ ਖਾਸੀ ਪਬੰਦੀ ਲਾਤੀ ਸੀ ਬੀ ਘੋੜ , ਬਲਦ ਜਾਂ ਕੁੱਤਿਆਂ ਦੀਆਂ ਰੇਸਾਂ ਜਾਨਵਰਾਂ ਤੇ ਅੱਤਿਆਚਾਰ ਆ। ਐਰਕੀਂ ਏਹ ਕੇਸ ਜਿੱਤ ਲਿਆ ਸੀ ਲੋਕਾਂ ਨੇ ਤੇ ਦਬਾਰੀ ਤੋਂ ਰਾਏਪੁਰ ਦੀਆਂ ਖੇਡਾਂ 'ਚ ਏਹ ਜਾਨਵਰਾਂ ਦੀਆਂ ਦੌੜਾਂ ਫੇਰ ਸ਼ੁਰੂ ਹੋਗੀਆਂ। ਟੀਵੀ ਜਾਂ ਅਖਬਾਰਾਂ ਤੇ ਤਾਂ ਫੋਟਮਾਂ ਈ ਨੇ ਬਾਜ਼ਾਂ ਆਲ਼ਾ ਸੁੱਖ ਰੱਖੇ ਕਦੇ ਜਾਕੇ ਵੇਖਾਂਗੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ। ਫੇਹਬੁੱਕ ਆਲੇਓ ਕਿਸੇ ਨਿੱਕੀ ਦੀ ਫੋਟੂ 'ਦ ਟੈਗ ਕਰਨ ਦੀ ਬਜਾਏ ਜਿੱਥੋਂ ਕਿਤਿਓਂ ਮਿਲੇ ਆਹ ਮੇਲੇ ਦੀਆਂ ਫੋਟਮਾਂ ਪਾਇਓ ਬੀਰ ਅਣਦਾ.....ਘੁੱਦਾ

---------------------------------------------------------------------------------------------------------------------------

 ਗੌਰ ਨਾਲ ਦੇਖਿਓ ਕਿਤੇ
1.ਦਲਜੀਤ ਦੇ ਖਾੜਕੂ ਆਲੇ ਗੀਤ ਦੀ ਬੀਡਿਓ 'ਚ ਦਲਜੀਤ ਬੱਸ 'ਚ ਲੱਤ ਕਿਸੇ ਹੋਰ ਬੰਦੇ ਦੇ ਮਾਰਦਾ ਪਰ ਮੂਹਰਲਾ ਸ਼ੀਸ਼ਾ ਤੋੜਕੇ ਬਾਹਰ ਕੋਈ ਹੋਰ ਡਿੱਗਦਾ ਹੁੰਦਾ
2. ਏਮੇਂ ਜਿਮੇਂ ਨਮੇਂ ਗੈਕਾਰ ਜੱਸੀ ਗਿੱਲ ਦੇ ਲੈਂਸਰ ਆਲੇ ਗੀਤ 'ਚ ਲੈਂਸਰ ਆਲਾ ਪਰਧਾਨ ਬੱਸ ਨੂੰ ਖੱਬੇ ਪਾਸੇ ਦੀ ਈ ਉਬਰਟੇਕ ਕਰ ਜਾਂਦਾ
3. ਇੱਕ ਹੋਰ ਗੀਤ ਆ ਬੀ ਗੱਭਰੂ ਨੇ ਰੰਗ ਪੱਕਾ ਕਰਾਲਿਆ ਤੇ ਗੇੜੀਆਂ ਦਾ ਮੁੱਲ ਨੀਂ ਪਿਆ..ਐਸ ਗੀਤ 'ਚ ਕੁੜੀ ਦਾ ਪਿਓ ਆਸ਼ਕ ਦੇ ਲਫੇੜਾ ਖੱਬੀ ਗੱਲ੍ਹ ਤੇ ਮਾਰਦਾ ਪਰ ਉਹ ਪਤੰਦਰ ਹੱਥ ਸੱਜੀ ਗੱਲ੍ਹ ਤੇ ਧਰ ਲੈਂਦਾ
ਬੀਡੀਓ ਡਰੈਕਟਰ ਵੀ ਡੱਕੇ ਈ ਫਿਰਦੇ ਨੇ....ਨੋਟ ਕਰਲਿਓ ਭਮਾਂ..ਘੁੱਦਾ

----------------------------------------------------------------------------------------------------------------------------
ਨਿੱਕੇ ਗਰਨੈਬ ਨੂੰ ਕਲੱਲੀ ਆਦਤ ਸੀ ਭੈਦਣੀ , ਏਹ ਬੋਚ ਕ ਦਨੇ ਰਸੋਈ 'ਚ ਬੜਿਆ ਕਰੇ ਤੇ ਫਲਾਫੇਆਂ 'ਚੋਂ ਬਿਸਕੁੱਟ ਤੇ ਹੋਰ ਭੁਜੀਆ ਭਜੀਆ ਜਾ ਖਾਜਿਆ ਕਰੇ ਪੜਦੇ ਨਾ। ਕੇਰਾਂ ਭਰਾਵਾ ਰਿਸ਼ਤੇਦਾਰ ਜੇ ਆਗੇ ਵਾਹਵਾ ਸਾਰੇ , ਆਹੀ ਦਿਨ ਸੀ ਗਰਮੀ ਜੀ ਸ਼ਟਾਟ ਹੁੰਦੀ ਸੀ।
ਮੌਕੇ ਤੇ ਮਾਤਾ ਅਰਗੀਆਂ ਨੇ ਏਹਨੂੰ ਹਲਵਾਈ ਦੇ ਭੇਜਤਾ ਬੀ ਜਾ ਸਮਾਨ ਲਿਆ। ਜਾਵੜਿਆ ਭਰਾਵਾ।
ਕਦੇ ਬਰਫੀ ਦਾ ਰੇਟ ਪੁੱਛਲੇ, ਕਦੇ ਗੁਲਾਬ ਜਾਮਨਾਂ ਦਾ ਕਦੇ ਰਸਗੁੱਲੇ ਤੇ ਚਮਚਮ ਜੀ । ਸਾਰਾ ਸਮਾਨ ਕਿਲੋ ਕਿਲੋ ਕਰਾਲਿਆ ਏਹਨੇ।
ਸਮਾਨ ਜ਼ੋਖ ਕੇ ਹਲਵਾਈ ਕਹਿੰਦਾ ਨਿੱਕਿਆ ਪੰਜ ਸੌ ਪੰਤਾਲੀ ਰੁਪੈ ਬਣਗੇ । ਨਿੱਕਾ ਕਹਿੰਦਾ ਖੜਜਾ ਬਾਈ ਆਹ ਸਮਾਨ ਨੂੰ ਕੜਾਹੀ 'ਚ ਸਿੱਟਲਾ ਤੇ ਖੁਰਚਨਾ ਮਾਰਦੇ ਬਹੁਤ ਸਵਾਦ ਡਿਸ਼ ਬਣੂੰ।
ਓਹੀ ਗੱਲ ਡੱਕੇ ਹਲਬਾਈ ਨੇ ਕੜਾਹੀ 'ਚ ਪਲਟ ਕੇ ਖੁਰਚਨਾ ਚੱਕਤਾ ਮਾਲ ਪੱਤੇ 'ਚ। ਦਸ ਕੁ ਮੈਟਾਂ ਬਾਅਦ ਹਲਵਾਈ ਪੁੱਛਦਾ , ਕਹਿੰਦਾ ਨਿੱਕਿਆ ਆਹ ਕਿਹੜੀ ਡਿਸ਼ ਬਣਗੀ ਭਲਾਂ ਦੀ। ਨਿੱਕਾ ਕਹਿੰਦਾ ਬਾਈ ਏਹ ਰੇਬੜੀ ਬਣਗੀ ਰੇਬੜੀ।
ਹਲਬਾਈ ਕਹਿੰਦਾ ਹੁਣ ਫਿਰ? ਨਿੱਕਾ ਕਹਿੰਦਾ ਹੁਣ ਤਾਂ ਕੀ ਆ, ਬਸ ਰੇਬੜੀ ਤੋਲਦੇ ਪੰਦਰਾਂ ਦੀ.....ਘੁੱਦਾ

----------------------------------------------------------------------------------------------------------------------------
 ਪੁਰਾਣਾ ਰਬਾਜ ਆ ਇੱਕ ਬੀ ਜਦੋਂ ਕੋਈ ਨੱਬੇ ਪਚਾਂਨਵੇ ਸਾਲ ਦਾ ਬਜ਼ੁਰਗ ਆਸੇ ਪਾਸੇ ਹੋਜੇ ਤਾਂ ਸਾਰੀਆਂ ਰਿਸ਼ਤੇਦਾਰੀਆਂ ਆਲੇ ਮ੍ਹਸੋਸ ਕਰਨ ਆਉਂਦੇ ਆ। ਕੇਰਾਂ ਏਮੇਂ ਜਿਮੇਂ ਕਿਸੇ ਦਾ ਬਜ਼ੁਰਗ ਚੱਲ ਵਸਿਆ।
ਕਣਕਾਂ ਕੁਣਕਾਂ ਬੀਜ ਕੇ ਮੁਲਖ ਵੇਹਲਾ ਸੀ ਜਮਾਂ। ਪੋਤਿਆਂ ਦੇ ਸਹੁਰਿਆਂ ਤੀਕ ਸਕੀਰੀਆਂ ਆਲੇ ਮਾੜਾ ਆਖਣ ਆਏ। ਪੱਠੇ ਵੱਢ ਜੰਤਾ ਸਾਰੀ ਜਲੇਬੀਆਂ ਖਾਣ ਆਗੀ ।
ਡੂਢ ਕ ਮਹੀਨੇ ਬਾਅਦ ਇੱਕ ਹੋਰ ਰਿਸ਼ਤੇਦਾਰ ਆਗੇਆ ਬੀ ਟੱਬਰ ਦੇ ਮੱਥੇ ਲੱਗ ਆਈਏ ਬੀ ਮਾੜੀ ਗੱਲ ਹੋਗੀ ਭੈਦਣੀ।
ਆਕੇ ਕਹਿੰਦਾ ਬੀ ਬਾਈ ਜਰ ਬਾਬੇ ਆਲੀ ਤਾਂ ਬਹੁਤ ਮਾੜੀ ਗੱਲ ਹੋਗੀ। ਅੱਗੋਂ ਘਰਆਲਾ ਬੀ ਅੱਕਿਆ ਬੈਠਾ ਸੀ ਗਿੱਚੀ ਜੀ ਖੁਰਕ ਕੇ ਕਹਿੰਦਾ," ਪਰਧਾਨ ਪਹਿਲਾਂ ਤਾਂ ਸਰ ਗਿਆ ਪਰ ਬਾਹਲੀ ਮਾੜੀ ਤਾਂ ਹੁਣ ਹੁੰਦੀ ਆ ਜਰ ਧਰਮ ਨਾ "।
ਰਿਸ਼ਤੇਦਾਰ ਕਹਿੰਦਾ ਬੀ ਉਹ ਕਿਮੇਂ? ਅੱਗੋਂ ਘਰਆਲਾ ਕਹਿੰਦਾ ਨਿੱਤ ਚਾਰ ਰਿਸ਼ਤੇਦਾਰ ਬੱਸ ਚੜ੍ਹਾਈ ਦੇ ਆ ਤੇ ਚਾਰ ਹੋਰ ਉੱਤਰ ਆਉਂਦੇ ਆ। ਕਹਿੰਦਾ ਲਾਲਾ ਹਸਾਬ ਪਸੇਰੀ ਪੱਕਾ ਦੁੱਧ ਚਾਹ 'ਚ ਲੱਗ ਜਾਂਦਾ ਤੇ ਤੜਕੇ ਤੋਂ ਲੈ ਆਥਣ ਤੀਕ ਪੰਜ ਪਸੇਰੀਆਂ ਆਟੇ ਦੀਆਂ ਪੱਕ ਜਾਂਦੀਆਂ।
ਹੈਨੀ ਕ ਗੱਲ ਸੁਣਕੇ ਰਿਸ਼ਤੇਦਾਰ ਨੂੰ ਚਾਹ ਦੇ ਗਲੂਟ ਜੇ ਆਉਣ ਤੇ ਬਾਟੀ ਧਰਕੇ ਕੱਚਾ ਧੂੰਆਂ ਜਾ ਮਾਰਦਾ ਮਾਰਦਾ ਹਮਦਰਦੀਆਂ ਜਹਾਬਾ ਵੋਟਾਂ ਆਲੀ ਜੀਪ ਅੰਗੂ ਟੱਪ ਗਿਆ.....ਘੁੱਦਾ

----------------------------------------------------------------------------------------------------------------------------

ਪੂਜ ਛੜਿਆਂ ਦੀਆਂ
ਮੜ੍ਹੀਆਂ ਦੁਨੀਆਂ ਪੁੱਤ ਭਾਲਦੀ

-------------------------------------------------------------------------------------------------------------------------
ਫੂਨ ਖੜਕਿਆ। ਸਕ੍ਰੀਨ ਤੇ ਵੇਖਿਆ ਨਮਾਂ ਨੰਬਰ ਸੀ। ਕਾਲ ਰਸੀਵ ਕੀਤੀ ਤਾਂ ਅੱਗੋਂ ਮੱਠੀ ਜੀ 'ਵਾਜ਼ ਆਈ ,"ਹਾਂ ਕਾਕਾ ਅੰਮ੍ਰਿਤਪਾਲ"
ਮਖਾ, "ਹਾਂਜੀ"। ਬੇਟਾ ਮੈਂ ਤਰਲੋਕ ਬੋਲ ਰਿਹਾਂ। ਸਿੱਧੀ ਮਗਜ਼ 'ਚ ਵੱਜੀ ਕਿ ਜ਼ਰੂਰ ਤਰਲੋਕ ਜੱਜ ਹੋਣੀ ਨੇ।
ਸ਼ਾਇਰੋ ਸ਼ਾਇਰੀ ਨਾਲ ਬਾਹਲਾ ਵਾਹ ਵਾਸਤਾ ਨਹੀਂ ਰਿਹਾ। ਪਰ ਜੱਜ ਹੋਣਾਂ ਦੇ ਸਟੇਟਸ ਬੜੇ ਚੰਗੇ ਲੱਗਦੇ । ਫੂਨ ਤੇ ਜੱਜ ਸਾਬ੍ਹ ਨੇ ਕਿਹਾ ਮੈਂ ਤੇਰੇ ਸ਼ਹਿਰ ਬਠਿੰਡੇ ਆਇਆ ਹੋਇਆ। ਜਦੋਂ ਟੈਮ ਮਿਲੇ ਮਿਲਣ ਜ਼ਰੂਰ ਆਈਂ। ਹਨੂੰਮਾਨ ਚੌਂਕ ਕੋਲ ਚਿਰਾਗਦੀਨ ਹਸਪਤਾਲ 'ਚ ਦਾਖਲ ਸੀ ਜੱਜ ਹੋਣੀਂ। ਹਸਪਤਾਲ 'ਚ ਦਾਖਲ ਮਰੀਜ਼ਾਂ ਨੂੰ ਕੋਈ ਪਤਾ ਨੀਂ ਸੀ ਬੀ ਉਹ ਬੰਦਾ ਏਥੇ ਦਾਖਲ ਹੋਇਆ ਵਾ ਜੀਹਨੂੰ ਸਰਤਾਜ ਅਰਗੇ ਚੋਰੀ ਕਰਕੇ ਗਾ ਰਹੇ ਨੇ। ਬੜੇ ਮੋਹ ਨਾ ਮਿਲੇ ਸੀ, ਗੱਲਾਬਾਤਾਂ ਕਰੀਆਂ । ਉਹਨ੍ਹਾਂ ਆਵਦੀ ਕਿਤਾਬ "ਅੱਗ ਦੇ ਵਸਤਰ" "ਪਿਆਰੇ ਅਜ਼ੀਜ਼ ਅੰਮ੍ਰਿਤਪਾਲ ਨੂੰ ਮੋਹ ਨਾਲ"" ਲਿਖਕੇ ਭੇਂਟ ਕੀਤੀ ਸੀ । 15-9-12 ਦੀ ਗੱਲ ਆ ਏਹ। ਅੱਜ ਪਤਾ ਲੱਗੇਆ ਬੀ ਜੱਜ ਹੁਣੀਂ ਦੁਨੀਆਂ ਨੂੰ ਫਤੇਹ ਬੁਲਾਗੇ। ਖੇਤਾਂ ਦੇ ਡਾਂਡੇ ਮੀਂਡੇ ਰਾਹ ਪੈਕੇ ਸਫੈਦਿਆਂ ਵੱਲ ਲਹਿੰਦੇ ਸੂਰਜ ਬੰਨੀਂ ਤੁਰਗੇ । ਬਾਰੀ ਵਿੱਚਦੀ ਵੱਜੇ ਹਵਾ ਦੇ ਬੁੱਲ੍ਹੇ ਨਾ ਇੱਕ ਹੋਰ ਦੀਵਾ ਬੁਝ ਗਿਆ। ਜੱਜ ਹੋਣਾਂ ਦਾ ਇੱਕ ਸ਼ੇਅਰ ਚੇਤੇ ਆ

ਇਹ ਜੋ ਮੋਇਆ ਏ ਗੰਗਾ ਵਿੱਚ ਡੁਬਕੇ,
ਏਹਦੇ ਫੁੱਲ ਹੁਣ ਕਿੱਥੇ ਤਾਰੋਗੇ?

---------------------------------------------------------------------------------------------------------------------


ਫਿਲਮ ਹੈ ਈ ਗਲਤ ਸੀ ਜਰ। ਨਿਰਾ ਅੱਤਬਾਦ ਖਾੜਕੂਬਾਦ। ਨਾ ਦੂਜੂੰ ਗੀਤ ਨਾ ਬਾਕੀ ਸਿਰੇ ਦੋ ਅਰਥੇ ਡਾਈਲੌਗ।
ਡੱਕੇ ਦੇਗਾਂ ਦੇ ਨਹਿੰਗ ਧਰਮਕੀ ਫਿਲਮਾਂ ਬਣਾਉਣ ਬਹਿਗੇ । ਐਹੀ ਜੀਆਂ ਫਿਲਮਾਂ ਨੀਂ ਚੱਲਦੀਆਂ ਪਰਧਾਨ ਬਾਬੇਆਂ ਆਲੀਆਂ । ਫਿਲਮ ਈ ਕਾਹਦੀ ਜਰ ਜਿੰਨਾਂ ਚਿਕਰ ਸਮਾਰ ਕੇ ਲੱਤਾਂ 'ਚ ਲੱਤਾਂ ਨਾ ਪੈਣ। ਹਾਅ ਗੱਲਾਂ ਮੈਂ ਤਾਂ ਕਰਦਾ ਕਿਉਂਕੇ ਆਰ ਐੱਸ ਐੱਸ ਦਾ ਬੰਦਾਂ ਮੈਂ ਪੁਲਸ ਟਾਊਟ। ਡੈਡੀ ਕੂਲ ਮੁੰਡੇ ਫੂਲ ਲੱਗੂ ਨਾਲੇ ਸੋਡੇ ਤੇਜ਼ਾਬ ਆਲੇ ਜੱਸੀ ਜਸਰਾਜ ਦੀ ਜੇਹੜਾ ਐਂਰਕੀ ਨਿੱਕੀ ਤੇ ਸੈਂਟੀ ਹੋ ਗਿਆ। ਅਡਵਾਂਸ ਟਿਗਟਾਂ ਬੁੱਕ ਕਰਾਲੋ ਸਿਲਮੇ ਦੀਆਂ ਏਹ ਨੀਂ ਬੈਨ ਹੁੰਦੀਆਂ .....ਘੁੱਦਾ

--------------------------------------------------------------------------------------------------------------

 

ਪਰਤਿਆਈਆਂ ਵਈਆਂ ਗੱਲਾਂ 1

ਪਰਤਿਆਈਆਂ ਵਈਆਂ ਗੱਲਾਂ
1..ਹਰਿੱਕ ਬੰਦਾ ਜੇਹੜਾ ਪੱਗ ਬੰਨ੍ਹਦਾ ਉਹ ਸ਼ੀਸ਼ਾ ਦੇਖਣ ਵੇਲੇ ਆਵਦਾ ਮੂੰਹ ਬਾਅਦ 'ਚ ਦੇਂਹਦਾ ਪਹਿਲਾਂ ਪੱਗ ਵੱਲ ਨਿਗ੍ਹਾ ਮਾਰਦਾ ਨਾਲੇ ਆਥਣੇ ਸਿਰੋਂ ਪੱਗ ਲਾਹਕੇ ਵੀ ਜ਼ਰੂਰ ਦੇਖਦਾ
2..ਵੱਡੇ ਫਿਲੌਸਫਰ ਜਾਂ ਬੁੱਧੀਜੀਵੀ ਜੇਹੜੇ ਟੀ ਵੀ ਤੇ ਪੰਜਾਬੀ ਨੂੰ ਬਚੌਣ ਦੇ ਸਨੇਹੇ ਦੇਂਦੇ ਨੇ ਏਹ ਹਮੇਸ਼ਾ ਆਵਦੀ ਗੱਲ ਬਾਤ 'ਚ "ਅਤੇ" ਜਾਂ "ਤੇ" ਸ਼ਬਦ ਵਰਤਣ ਦੀ ਥਾਂ "ਔਰ" ਸ਼ਬਦ ਵਰਤਦੇ ਨੇ
3..ਲੋਕੀਂ ਕੱਪ 'ਚ ਥੋੜੀ ਜੀ ਚਾਹ ਛੱਡ ਦੇਂਦੇ ਆ ਬੀ ਥੱਲੇ ਪੱਤੀ ਜੀ ਹੁੰਦੀ ਆ ਪਰ ਕੋਲ ਡਰਿੰਕ ਕਾਹਤੋਂ ਛੱਡਦੇ ਆ?
ਨਿਰਾ ਫੁਕਰਪੁਣਾ ਏਹੇ
4. ਜੇਹੜੇ ਪੜ੍ਹੇ ਲਿਖੇ ਹੁੰਦੇ ਨੇ ਉਹ ਲੱਗਦੀ ਵਾਹ ਵਿਆਹ ਦਾ ਕਾਡ ਪੰਜਾਬੀ 'ਚ ਛਪਾਉਂਦੇ ਨੇ ਪਰ ਆਪਣੇ ਆਲੀ ਦੇਸੜ ਜੰਤਾ ਜੇਹਨਾਂ ਨੂੰ ਬੱਸਾਂ ਦੇ ਬੋਰੜ ਵੀ ਸਮਾਰ ਕੇ ਪੜ੍ਹਨੇ ਨੀਂ ਆਉਂਦੇ ਉਹ ਲਾਜ਼ਮੀ ਅੰਗਰੇਜ਼ੀ 'ਚ ਛਪਾਉਣਗੇ ਬੀ ਸਕੀਰੀਆਂ ਆਲ਼ੇਆਂ ਤੇ ਪਰਭਾਵ ਪਊ
5.ਬੰਦਾ ਜੰਮਣ ਤੋਂ ਜਵਾਨੀ ਤੀਕ ਪੰਜਾਬ 'ਚ ਰਹਿੰਦਾ...ਕਿਤੇ ਨੌਂ ਨਾ ਦੇਸ਼ ਦਾ ਨਾਂ ਨੀਂ ਲਾਉਂਦਾ ਪਰ ਭੈਦਣੇ ਦੋ ਸਾਲ ਇੰਗਲੈਂਡ ਲਾ ਆਉਣਗੇ ਮੁੜਕੇ ਨਾਂ ਨਾਲ "ਯੂ ਕੇ" ਆਲੇ ਜ਼ਰੂਰ ਲਿਖਣਗੇ
6.ਕਿੰਨਾ ਮਰਜ਼ੀ ਢਿੱਡ ਭਰਿਆ ਹੋਬੇ ਲਤੜ ਲਤੜ ਕੇ , ਜਾਂ ਕਿੰਨੀ ਮਰਜ਼ੀ ਠੰਢ ਹੋਵੇ ਬਰਾਤ ਜਾਕੇ ਆਪਣੀ ਜੰਤਾ ਨੇ ਰੋਟੀ ਮਗਰੋਂ ਐਸਕਰੀਮ ਤਾਂ ਖਾਣੀ ਈ ਖਾਣੀ ਆ ਭਮਾਂ ਜਾੜ੍ਹ ਨਮੀਂ ਭਰਾਈ ਹੋਵੇ
7.ਪਿੰਡਾਂ ਦੀ ਨੱਬੇ ਫੀਸਦੀ ਜੰਤਾ ਜਿੰਦਗੀ 'ਚ ਸਿਰਫ ਇੱਕ ਦਿਨ ਟਾਈ ਲਾਉਂਦੀ ਆ , ਉਹ ਬੀ ਆਵਦੇ ਵਿਆਹ ਆਲੇ ਦਿਨ। ਉਹਦੇ ਖਾਤਰ ਵੀ ਮੌਕੇ ਤੇ ਅਈਂ ਪੁਛਦੇ ਫਿਰਣਗੇ ,"ਪਰਧਾਨ ਕਿਸੇ ਨੂੰ ਟਾਈ ਦੀ ਗੰਢ ਪਾਉਣੀ ਆਉਂਦੀ ਆ ਓਏ"...ਘੁੱਦਾ

ਏਹਤੋਂ ਵੱਧਕੇ ਪਰਲੋ

ਮੂੰਹ ਜੋੜ ਸੀ ਗੱਲਾਂ ਕਰਦੇ ਚਰਚਾ ਹੋਗੀ ਸੱਥਾਂ ਤੇ
ਦਿੱਲੀ ਵੀ ਬਾਦਲ ਨੇ ਜਿੱਤਕੇ ਸਰ੍ਹੋਂ ਜਮ੍ਹਾਤੀ ਹੱਥਾਂ ਤੇ
ਜ਼ਿਮਨੀ ਚੋਣਾਂ ਦੀ ਖੁੰਢਚਰਚਾ ਮੋਗਾ ਸੁਰਖੀ 'ਖਬਾਰਾਂ ਦੀ
ਬੱਸ, ਮੋਟਰਾਂ ਵਿੱਚ ਖਤਰੇ ਇੱਜ਼ਤ ਲਹਿੰਦੀ ਨਾਰਾਂ ਦੀ
ਛੇ ਮੁੰਡੇ ਤੇ ਇੱਕ ਨਿਆਣੀ ਗੱਲ ਖੋਲ੍ਹ ਸੁਣਾਉਣੀ ਆ
ਏਹਤੋਂ ਵੱਧਕੇ ਪਰਲੋ ਨਿੱਕਿਆ ਦੱਸ ਕਿੱਥੋਂ ਆਉਣੀ ਆ

ਨੌਂ ਸਾਲਾਂ ਦੀ ਨੇ ਬੱਚਾ ਜੰਮਿਆ ਖਬਰ ਹੈ ਵਿਦੇਸ਼ ਦੀ
ਕਾਰਗਿਲ ਦੇ ਪੜਦੇ ਖੋਲ੍ਹੇ ਕਤਾਬ ਜਰਨਲ ਪ੍ਰਵੇਸ਼ ਦੀ
ਭਗਦੜ ਮੱਚੀ ਹੋਈਆਂ ਮੌਤਾਂ ਕਾਹਦੇ ਕੁੰਭ ਇਸ਼ਨਾਨ ਨੇ
ਮਲਾਲਾ ਨਿੱਕੀ ਦੇ ਖੋਪੜ ਮਾਰੀ ਗੋਲੀ ਤਾਲੀਬਾਨ ਨੇ
ਪੈਂਤੜਾ ਬਦਲੇ 'ਮਰੀਕਾ ਨਾਟੋ ਫੌਜ ਬੈਕ ਬੁਲਾਉਣੀ ਆ
ਏਹਤੋਂ ਵੱਧਕੇ ਪਰਲੋ ............................

ਆਰ ਡੀ ਐਕਸ ਦੀ ਗੱਡੀ ਵੜਗੀ ਦਫਤਰ ਸਰਕਾਰੀ ਨੂੰ
ਅਣਕਿਆਸੀ ਮੌਤੇ ਮਰਗੇ 'ਡੀਕਣਾ ਨਾ ਪਿਆ ਵਾਰੀ ਨੂੰ
ਬਰੂਦ ਹਿੱਕਾਂ ਨਾ ਬੰਨ੍ਹਿਆ ਚੋਬਰ ਮਨੁੱਖੀ ਬੰਬ ਬਣੇ
ਝੰਡੇ ਹੇਠਲੇ ਲੀਡਰ ਨੇ ਜੇਹੜੇ ਲੋਕਤੰਤਰ ਦੇ ਥੰਮ ਬਣੇ
ਇੱਕ ਬੰਦਾ ਫਾਹੇ ਲਾਤਾ ਉੱਤੋਂ ਦਫਾ ਚਤਾਲੀ ਲਾਉਣੀ ਆ
ਏਹਤੋਂ ਵੱਧਕੇ ਪਰਲੋ ...................

ਏਹ ਸਨ ਦੇਸ਼ ਵਿਦੇਸ਼ ਦੀਆਂ ਗੱਲਾਂ ਮੁੜੀਏ ਪੰਜਾਬ ਨੂੰ
ਮਾਝਾ ਸਮੈਕੀ ਮਾਲਵਾ ਪੋਸਤੀ ਦੁਆਬਾ ਪੀਂਦਾ ਸ਼ਰਾਬ ਨੂੰ
ਨੀਕਰ ਬਲੈਣਾਂ ਪਾ ਡਾਂਸਰਾਂ ਨੱਚਣ ਵਿਆਹ ਸਰਦਾਰਾਂ ਦੇ
ਵਧੀ ਮਹਿੰਗਾਈ ਸੌ ਦੀ ਥਾਂ ਚੱਲਣ ਹੁਣ ਨੋਟ ਹਜ਼ਾਰਾਂ ਦੇ
ਜੀਹਦੇ ਮਰਜ਼ੀ ਲੜਨ ਚਲੂਣੇ ਗੱਲ ਖਰੀ ਸੁਣਾਉਣੀ ਆ
ਏਹਤੋਂ ਵੱਧਕੇ ਪਰਲੋ ਨਿੱਕਿਆ ਦੱਸ ਕਿੱਥੋਂ ਆਉਣੀ ਆ.......ਘੁੱਦਾ

ਸੁਣਿਆ ਕਨੇਡੇ ਸੈਟਲ ਹੋਗੀ

ਬਿਨ੍ਹਾਂ ਡੰਡੇ ਤੋਂ ਲੇਡੀ ਸੈਕਲ ਟੱਲੀ ਮਾਰਕੇ ਲੰਘਦੀ ਸੀ
ਪਿਨਸਲ ਘੜਨੇ ਖਾਤਰ ਤੂੰ ਘਾਟੂ ਸਾਥੋਂ ਮੰਗਦੀ ਸੀ
ਚੌੜ ਨਾ ਕਿੰਨੀ ਆਰੀ ਖੋਲ੍ਹੇ ਸੀ ਤੇਰੇ ਰੀਬਨ ਗੁੱਤਾਂ ਦੇ
ਸੂਈਆਂ ਘੁਕਾਕੇ ਨਾ ਕਦੇ ਮੁੜਨੇ ਵੇਲੇ ਉਹ ਰੁੱਤਾਂ ਦੇ
ਦਬਾਤ ਸ਼ਾਹੀ ਦੀ ਡੋਲ੍ਹ ਸਾਡੇ ਜੁੰਮੇ ਸ਼ਕੈਤਾਂ ਲਾਉਂਦੀ ਸੀ
ਸੁਣਿਆ ਕਨੇਡੇ ਸੈਟਲ ਹੋਗੀ ਜੇਹੜੀ ਸਾਨੂੰ ਚਾਹੁੰਦੀ ਸੀ

ਤੋੜ ਵਿੱਦਿਆ ਭੜਾਈ ਦੇ ਪੱਤੇ ਕੈਦੇ ਵਿੱਚ ਪਾਉਂਦੇ ਸੀ
ਪੀਰਡ ਡਰੈਂਗ ਦਾ ਪਹਾੜਾਂ ਪਿੱਛੇ ਸੂਰਜ ਬਣਾਉਂਦੇ ਸੀ
ਸਭ ਤੋਂ ਸੌਖਾ ਲੱਗਦਾ ਸੀ ਤੈਨੂੰ ਭਾਹੜਾ ਗਿਆਰਾਂ ਦਾ
ਤੈਥੋਂ ਉਲਟ ਮੈਥ 'ਚ ਸੀਗਾ ਹੱਥ ਟੈਟ ਨੀਂ ਜਾਰਾਂ ਦਾ
ਚਿੱਬੜ ਗੰਢੇ ਦੀ ਚਟਨੀ ਧਰ ਰੋਟੀ ਤੇ ਲਿਆਉਂਦੀ ਸੀ
ਸੁਣਿਆ ਕਨੇਡੇ ਸੈਟਲ ............

ਸਬਾਟਰ ਉਣਦੀ ਮੈਡਮ ਤੋਂ ਚੋਰੀਓਂ ਡੀਟੇ ਖੇਡਦੇ ਰਹੇ
ਡਲਾ ਮਾਰਕੇ ਭੂੰਡਾਂ ਦੇ ਖੱਖਰ ਨੂੰ ਜਾਣਕੇ ਛੇੜਦੇ ਰਹੇ
ਛੱਪੜ 'ਚ ਟੱਪੇ ਖਾਂਦੀ ਜਾਂਦੀ ਤੌੜੇ ਦੀ ਠੀਕਰੀ ਨੀਂ
ਕਿਤੇ ਪਿੰਡੇ ਤੇ ਫੌੜੇ ਨਿਕਲਣ ਕਦੇ ਸਿਰਚ ਸਿਕਰੀ ਨੀਂ
ਬਰਫ ਪਾਣੀ ਜਾ ਖੇਡਦੇ ਹੱਥ ਜਾਣਕੇ ਸਾਨੂੰ ਲਾਉਂਦੀ ਸੀ
ਸੁਣਿਆ ਕਨੇਡੇ ਸੈਟਲ ................

ਜਮਾਂ ਪਿਛੇ ਬੋਰੀ ਵਿਛਾਕੇ ਸੀ ਥਾਂ ਤੇਰੀ ਮਲੱਕੀ ਦੀ
ਬਿਨਾਂ ਮਗਰਾਟੋਂ ਸੀ ਸੈਕਲ ਫੀਲਿੰਗ ਲੈਣੀ ਬੱਕੀ ਦੀ
ਪੀਚੋ ਬੱਕਰੀ ਖੇਡਦਿਆਂ ਮੱਲਦੀ ਰੱਬ ਆਲੇ ਡੱਬੇ ਨੂੰ
ਪਿਆਰ ਕੱਢਣ ਖਾਤਰ ਵਰਤਦੀ ਚੂੜੀ ਦੇ ਟੋਟੇ ਲੱਭੇ ਨੂੰ
ਦਿਨ ਪੇਪਰਾਂ ਦੇ ਸੈਂਸ ਦੀਆਂ ਪਰੈਟੀਕਲਾਂ ਬਣਾਉਂਦੀ ਸੀ
ਸੁਣਿਆ ਕਨੇਡੇ ਸੈਟਲ ਹੋਗੀ ਜੇਹੜੀ ਸਾਨੂੰ ਚਾਹੁੰਦੀ ਸੀ.....ਘੁੱਦਾ

ਖੰਘ ਜ਼ੁਕਾਮ ਤਾਂ ਖਾਧੀ ਫੀਮ

ਖੰਘ ਜ਼ੁਕਾਮ ਤਾਂ ਖਾਧੀ ਫੀਮ ਦਵਾਈ ਵਜੋਂ
ਸਿਆਣੇ ਦੱਸਦੇ ਨੇ ਏਹੋ ਇਲਾਜ ਪੱਕਾ
ਹਯਾ, ਸ਼ਰਮ ਨਾਲੇ ਜੋ ਅੱਖ ਦੀ ਝੇਪ ਮੰਨੇ
ਧੀ ਰੱਖੂ ਉਹ ਮਾਪੇਆਂ ਦੀ ਲਾਜ ਪੱਕਾ
ਪਾਣੀ ਵਾਰਨਾ, ਤੇ ਵੱਢਣਾ ਜੰਡੀ ਨੂੰ
ਗੱਲ ਐਮੇਂ ਨਹੀਂ ਉਹੋ ਰਵਾਜ ਪੱਕਾ
ਪੈਰ ਚਾਦਰੋਂ ਬਾਹਰ ਪਸਾਰਦੇ ਜੋ
ਮੂਲ ਮੁੜਨਾ ਕੀ ਵਧੂ ਵਿਆਜ ਪੱਕਾ
ਯਾਰੀ, ਦੋਸਤੀ 'ਚ ਜੇ ਦੇ ਦਈਏ ਪੈਸਾ
ਕਦੇ ਮੁੜਦਾ ਨਾ ਟੁੱਟੂ ਲਿਹਾਜ ਪੱਕਾ
ਵੇਖ ਕਿਸੇ ਨੂੰ ਜੇ ਕੋਈ ਸ਼ੈ ਹੋਜੇ
ਓਸ ਗੱਲ 'ਚ ਹੋਊ ਕੋਈ ਰਾਜ਼ ਪੱਕਾ
ਖੂਨ ਬਾਗੀ ਹੋਜੇ ਤੋੜ ਪੁਰਾਣੀਆਂ ਹੱਦਾਂ ਨੂੰ
ਖਿਲਾਫ ਬੋਲੂਗਾ ਉਹਦੇ ਸਮਾਜ ਪੱਕਾ
ਤੰਤ ਹੋਵੇ ਨੇ ਜੇਹੜੇ ਗੈਕ ਦੇ ਬੋਲ ਅੰਦਰ
ਉਹਦੇ ਗੀਤ 'ਚ ਵੱਜੂ ਨਜ਼ੈਜ਼ ਸਾਜ ਪੱਕਾ
ਲਿਖਤ ਕਿਸੇ ਦੀ 'ਚ ਆਵਦਾ ਨਾਮ ਪਾਵੇ
ਹੋਣੀ ਇੱਕ ਦੀ ਨਾ ਉਹੋ ਔਲਾਦ ਪੱਕਾ
ਘੁੱਦੇ ਪਿੰਜਰੇ ਬਣੇ ਨਾਂ ਕਾਂ ਘੁੱਗੀਆਂ ਲਈ
ਕੈਦ ਹੁੰਦਾ ਹੈ ਸੁਣਿਆ ਬਾਜ਼ ਪੱਕਾ .......ਘੁੱਦਾ

ਮੀਂਹ ਪੈਣ ਤੇ ਮਹੌਲ

ਮੀਂਹ ਪੈਣ ਤੇ ਸ਼ੈਹਰਾਂ ਦਾ ਮਹੌਲ

wow wow ਕਰਦੀਆਂ ਨਿੱਕੀਆਂ ਫੀਲਾ ਹੋਗਿਆ ਮੌਸਮ
ਕੋਈ ਆਖੇ just amazing ਕੋਈ ਆਖਦੀ ausm
ਕੋਈ ਕੈਪਰੀ ਪਾਕੇ ਫਿਰਦਾ ਪੱਗ ਡੌਗ ਘੁੰਮਾਓਂਦਾ
ਕੋਈ ਐਨਕਾਂ ਸੂਤ ਜੇ ਕਰਕੇ, "ਲਾ ਲਾ" ਆਲੇ ਗਾਣੇ ਗਾਉਂਦਾ
ਕੋਈ ਨੂਡਲਾਂ ਦੀ ਕਰੇ ਸ਼ਫਾਰਸ਼ ਖਾਣਾ ਚਾਹੁੰਦਾ ਮੈਗੀ
ਨਿੱਕਾ ਬੇਟਾ ਜਾ ਹੱਟੀ ਤੇ ਪੁੱਛਦਾ "ਭਈਆ ਪਾਂਚ ਵਾਲੀ ਹੈਗੀ"?

ਜੂਜੇ ਪਾਸੇ ਮੀਂਹ ਪੈਣ ਤੇ ਪਿੰਡਾਂ ਦਾ ਮਹੌਲ

ਮੀਂਹ ਆਗੇਆ ਭੈਣਦਣਿਆ ਵੇਹੜੇ ਆਲੇਆਂ ਰੌਲਾ ਚੱਕਤਾ
ਚੱਕ ਕਸੀਏ ਗਲੀ 'ਚ ਆਗੇ ਗਵਾਂਢੀਆਂ ਨੇ ਪਾਣੀ ਡੱਕਤਾ
ਤੇਲ 'ਚ ਤਲਦੇ ਗੁਲਗੁਲੇ ਬਾਸ਼ਨਾ ਫਿਰਨੀ ਤੀਕਰ ਆਉਂਦੀ
ਸੇਰ ਦੁੱਧ 'ਚ ਚੌਲ ਖੰਡ ਠੋਕਤੀ ਮਾਤਾ ਖੀਰ ਬਣਾਉਂਦੀ
ਤਣੀ ਤੋਂ ਸੁੱਕੇ ਲੀੜੇ ਲਾਹਲਾ ਨਿੱਕੀ ਕੁੜੀ ਨੂੰ ਕੈਹਤਾ
ਯੂਰੀਆ ਦਾ ਖਾਲੀ ਗੱਟਾ ਸਿਰਤੇ as a ਛੱਤਰੀ ਲੈਤਾ
ਨਲਕੇ ਆਲੀ ਮੋਟਰ ਤੇ ਪਾਤੀ ਪੱਲੀ ਬੱਠਲ ਚੁੱਲ੍ਹੇ ਤੇ ਧਰਿਆ
ਟੁੱਟਪੈਣਿਓ ਭਿੱਜ ਗੀਆਂ ਪਾਥੀਆਂ ਫਿਕਰ ਬੇਬੇ ਨੇ ਕਰਿਆ
ਕੋਠੇ ਉੱਤੋਂ ਮਿੱਟੀ ਖੁਰਗੀ ਤੇ ਤੂੜੀ ਜਾ ਪਨਾਲੇ ਵਿੱਚ ਅੜਗੀ
ਮਹਿੰ ਕਿਸੇ ਦੀ ਕਿੱਲਾ ਪਟਾਕੇ ਜਾ ਰੂੜ੍ਹੀ ਤੇ ਚੜ੍ਹਗੀ........ਘੁੱਦਾ

ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ

ਬਦਲੇ ਹੋਏ ਪਿੰਡ ਦਾ ਮੈਂ ਹਾਲ ਲਿਖਤਾ
ਖੋਲ੍ਹਕੇ ਜੀ ਵੀਹ ਸੌ ਤੇਰਾਂ ਸਾਲ ਲਿਖਤਾ
ਤੀਆਂ ਆਲੀ ਥਾਂ ਉੱਗੇ ਅੱਕ ਲਿਖਤੇ
ਪਏ ਆਰਿਆਂ ਤੇ ਟਾਹਲੀਆਂ ਦੇ ਸੱਕ ਲਿਖਤੇ
ਲਿਖਤਾ ਕਿਸਾਨੀ ਵੱਲ ਪਈ ਮਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਪਾਣੀ ਕੱਢਦੇ ਨੇ ਕੈਂਸਰਿਆ ਓਹੋ ਲਿਖੇ ਨਲਕੇ
ਟਿੱਲੇ ਬੈਠੇ ਜੋਗੀ ਰੱਬ ਭਾਲਦੇ ਪਿੰਡੇ ਖੇਹ ਮਲਕੇ
ਰੋਹੀ ਬੰਨੀਂ ਗਲਘੋਟੂ ਬੇਰਾਂ ਆਲੇ ਮਲ੍ਹੇ ਲਿਖਤੇ
ਚੋਰ, ਠੱਗ, ਸਾਧੂ ਤਿੰਨੇ ਰਲੇ ਲਿਖਤੇ
ਪਿੰਡ ਹੋਈਆਂ ਮੌਤਾਂ ਬਾਰੇ ਦੱਸੇਆ ਕਰ ਵਿਸਥਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਕਬੱਡੀ ਗਰੌਂਡ ਦੀ ਥਾਂ ਕੱਟੇ ਗਏ ਪਲਾਟ ਲਿਖਤੇ
ਬੋਰੀ, ਗੱਟਾ, ਦਰੀ ਤੇ ਸਕੂਲ ਆਲੇ ਟਾਟ ਲਿਖਤੇ
ਨਿਆਂਈ ਬੈ ਕਰ ਜ਼ਹਾਜ਼ੇ ਚੜ੍ਹੇ ਪੁੱਤ ਲਿਖਤੇ
ਬਾਕੀ ਟੀਕੇ, ਸੀਸੀ, ਗੋਲੀਆਂ ਨਾ ਧੁੱਤ ਲਿਖਤੇ
ਚੋਰਾਂ ਨਾ ਰਲੀ ਕੁੱਤੀ ਲਿਖਿਆ ਪੰਥਕ ਸਰਕਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਧੁੰਦ,ਤ੍ਰੇਲ, ਕੋਰਾ ਜੀ ਪੋਹ ਮਾਘ ਦਾ ਸਿਆਲ ਲਿਖਤਾ
ਉੱਡੇ ਪਹੀ ਉੱਤੇ ਧੂੜ ਗਰਮੀ ਦਾ ਹਾਲ ਲਿਖਤਾ
ਪਹਿਲੀ ਮੁਲਾਕਾਤ ਦਾ ਸਥਾਨ ਪਿੱਪਲਾਂ ਦੀ ਛਾਂ ਲਿਖਤੀ
ਟੁੱਕ ਦੰਦਾਂ ਨਾ ਬੁੱਲ੍ਹ ਤੇਰੇ ਮੂੰਹੋਂ ਨਿਕਲੀ "ਹਾਂ" ਲਿਖਤੀ
ਲਿਖਤਾ ਗੁਰੂ ਘਰ ਬੰਨੀਂ ਝਾਕ ਕੀਤੇ ਕੌਲ ਕਰਾਰ ਨੂੰ
ਬਦਲੇ ਹੋਏ ਪਿੰਡ ਦਾ ਮੈਂ ਹਾਲ ਲਿਖਤਾ
ਖੋਲ੍ਹਕੇ ਜੀ ਵੀਹ ਸੌ ਤੇਰਾਂ ਸਾਲ ਲਿਖਤਾ
ਤੀਆਂ ਆਲੀ ਥਾਂ ਉੱਗੇ ਅੱਕ ਲਿਖਤੇ
ਪਏ ਆਰਿਆਂ ਤੇ ਟਾਹਲੀਆਂ ਦੇ ਸੱਕ ਲਿਖਤੇ
ਲਿਖਤਾ ਕਿਸਾਨੀ ਵੱਲ ਪਈ ਮਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਪਾਣੀ ਕੱਢਦੇ ਨੇ ਕੈਂਸਰਿਆ ਓਹੋ ਲਿਖੇ ਨਲਕੇ
ਟਿੱਲੇ ਬੈਠੇ ਜੋਗੀ ਰੱਬ ਭਾਲਦੇ ਪਿੰਡੇ ਖੇਹ ਮਲਕੇ
ਰੋਹੀ ਬੰਨੀਂ ਗਲਘੋਟੂ ਬੇਰਾਂ ਆਲੇ ਮਲ੍ਹੇ ਲਿਖਤੇ
ਚੋਰ, ਠੱਗ, ਸਾਧੂ ਤਿੰਨੇ ਰਲੇ ਲਿਖਤੇ
ਪਿੰਡ ਹੋਈਆਂ ਮੌਤਾਂ ਬਾਰੇ ਦੱਸੇਆ ਕਰ ਵਿਸਥਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਕਬੱਡੀ ਗਰੌਂਡ ਦੀ ਥਾਂ ਕੱਟੇ ਗਏ ਪਲਾਟ ਲਿਖਤੇ
ਬੋਰੀ, ਗੱਟਾ, ਦਰੀ ਤੇ ਸਕੂਲ ਆਲੇ ਟਾਟ ਲਿਖਤੇ
ਨਿਆਂਈ ਬੈ ਕਰ ਜ਼ਹਾਜ਼ੇ ਚੜ੍ਹੇ ਪੁੱਤ ਲਿਖਤੇ
ਬਾਕੀ ਟੀਕੇ, ਸੀਸੀ, ਗੋਲੀਆਂ ਨਾ ਧੁੱਤ ਲਿਖਤੇ
ਚੋਰਾਂ ਨਾ ਰਲੀ ਕੁੱਤੀ ਲਿਖਿਆ ਪੰਥਕ ਸਰਕਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ

ਧੁੰਦ,ਤ੍ਰੇਲ, ਕੋਰਾ ਜੀ ਪੋਹ ਮਾਘ ਦਾ ਸਿਆਲ ਲਿਖਤਾ
ਉੱਡੇ ਪਹੀ ਉੱਤੇ ਧੂੜ ਗਰਮੀ ਦਾ ਹਾਲ ਲਿਖਤਾ
ਪਹਿਲੀ ਮੁਲਾਕਾਤ ਦਾ ਸਥਾਨ ਪਿੱਪਲਾਂ ਦੀ ਛਾਂ ਲਿਖਤੀ
ਟੁੱਕ ਦੰਦਾਂ ਨਾ ਬੁੱਲ੍ਹ ਤੇਰੇ ਮੂੰਹੋਂ ਨਿਕਲੀ "ਹਾਂ" ਲਿਖਤੀ
ਲਿਖਤਾ ਗੁਰੂ ਘਰ ਬੰਨੀਂ ਝਾਕ ਕੀਤੇ ਕੌਲ ਕਰਾਰ ਨੂੰ
ਲੈਨਦਾਰ ਕਾਪੀ 'ਚੋਂ ਜੜੁੱਤ ਪੱਟਕੇ ਚਿੱਠੀ ਲਿਖੀ ਯਾਰ ਨੂੰ......
......ਘੁੱਦਾ

ਕਰਾਚੀ ਜਿੰਨੇ ਨਾ ਕਿਧਰੇ

ਕਰਾਚੀ ਜਿੰਨੇ ਨਾ ਕਿਧਰੇ ਬੰਬ ਚੱਲਦੇ
ਇਤਿਹਾਸਕ ਸ਼ਹਿਰ ਨਾ ਕੋਈ ਲਾਹੌਰ ਜੈਸਾ
ਰੰਗ ਕਾਲਾ ਨਾ ਅਫਰੀਕਾ ਦੇਸ਼ ਜਿੰਨਾ
ਤੇ ਬਲਦ ਹੈਨੀ ਕਿਧਰੇ ਨਗੌਰ ਜੈਸਾ
ਨੀਤੀਵਾਨ ਅਮਰੀਕਾ ਦੇ ਹੈਨ ਬਾਹਲੇ
ਭਾਰਾ ਪੰਛੀ ਨਾ ਸ਼ੁਤਰ ਜਨੌਰ ਜੈਸਾ
ਗੱਭਰੂ ਸੋਹਣੇ ਨਾ ਝੰਗ ਸਿਆਲ ਜਿੰਨੇ
ਫਿਕਰ ਕਿਸੇ ਨਾ ਮਾਪੇਆਂ ਦੀ ਗੌਰ ਜੈਸਾ
ਹੁਸਨ ਝੱਲੀ ਦਾ ਨਾ ਮਾਝੇ ਜੰਮੀਆਂ ਦਾ
ਤੇ ਮਤਲਬੀ ਹੁੰਦਾ ਨਾ ਕੋਈ ਭੌਰ ਜੈਸਾ
ਨਿੱਕੀ ਚੀਜ਼ ਬਣੇ ਕੁੱਲ ਜਪਾਨ ਅੰਦਰ
ਤੇ ਵੱਡਾ ਹੈਨੀ ਕੋਈ ਮੰਡਲ ਸੌਰ ਜੈਸਾ
ਖਿਡਾਰੀ ਜੰਮਣੇ ਨਾ ਚੀਨ ਦੇਸ਼ ਜਿੰਨੇ
ਮਾਰਸ਼ਲ ਆਟ ਨਾ ਗਤਕਾ ਜੌਹਰ ਜੈਸਾ
ਬੇਕਿਰਕ ਨਾ ਹੁੰਦਾ ਕੋਈ ਫਸਾਦੀ ਜਿੰਨਾ
ਪ੍ਰਭਾਵ ਪੈਂਦਾ ਨਾ ਪੱਗ ਦੀ ਟੌਹਰ ਜੈਸਾ
ਲੱਖ ਗੋਤ ਲਾਉਂਦੇ ਨੇ ਲੋਕੀਂ ਨਾਂ ਪਿੱਛੇ
ਪਰ ਰੋਹਬ ਨਾ ਘੁੱਦੇ ਸਿੰਘ ਕੌਰ ਜੈਸਾ.....ਘੁੱਦਾ

ਛੰਦ

ਤਾਕਤ ਨਾ ਏਕੇ ਜੈਸੀ
ਖੁੱਲ੍ਹ ਨਾ ਜੀ ਪੇਕੇ ਜੈਸੀ
ਆਦਤ ਨਾ ਠੇਕੇ ਜੈਸੀ , ਕਿਸੇ ਨੂੰ ਜੇ ਪੈ ਜਵੇ

ਗਾਇਕੀ ਨਾ ਜੀ ਮਾਨਾਂ ਜੈਸੀ
ਟੱਕਰ ਨਾ ਸਾਨ੍ਹਾਂ ਜੈਸੀ
ਪਰਲੋ ਤੂਫਾਨਾਂ ਜੈਸੀ , ਜਿੱਥੇ ਕਿਤੇ ਵਹਿ ਜਵੇ

ਮੌਜ ਪੱਕੀ ਰੋੜ ਜੈਸਾ
ਰੁੱਖ ਨਾ ਜੀ ਬੋਹੜ ਜੈਸਾ
ਰੋਗ ਨਾ ਕੋਈ ਕੋਹੜ ਜੈਸਾ, ਸਿਵੇ ਤੱਕ ਲੈ ਜਵੇ

ਵੈਰ ਨਾ ਸ਼ਰੀਕੇ ਜੈਸਾ
ਕੰਮ ਨਾ ਤਰੀਕੇ ਜੈਸਾ
ਬੋਲਣਾ ਸਲੀਕੇ ਜੈਸਾ, ਖਰੀ ਗੱਲ ਕਹਿ ਜਵੇ

ਫਲ ਨਾ ਅਨਾਰ ਜੈਸਾ
ਆਸਰਾ ਨਾ ਯਾਰ ਜੈਸਾ
ਨਿੱਘ ਨਾ ਪਿਆਰ ਜੈਸਾ, ਜੇ ਕਿਸੇ ਨਾ ਪੈ ਜਵੇ

ਪਹਿਲਵਾਨ ਦਾਰੇ ਜੈਸਾ
ਠਾਠ ਨਾ ਚੁਬਾਰੇ ਜੈਸਾ
ਦੁੱਖ ਨਾ ਪਿਆਰੇ ਜੈਸਾ, ਜੇ ਦੂਰ ਹੋਕੇ ਬਹਿ ਜਵੇ

ਨਾ ਰੁਤਬਾ ਮਹੰਤ ਜੈਸਾ
ਮੌਸਮ ਬਸੰਤ ਜੈਸਾ
ਘੁੱਦੇ ਗੁਰੂ ਨਾ ਗ੍ਰੰਥ ਜੈਸਾ, ਜੇ ਗੱਲ ਪੱਲੇ ਪੈ ਜਵੇ.....ਘੁੱਦਾ

ਤੇਰਾ ਲਾਭਾ ਯਾਰ ਕੁੜੇ

ਨਾ ਲੋੜ ਡਰੈਬਰੀ ਲਸੰਸ ਦੀ ਨਾ ਕਾਪੀ ਦੀ ਲੋੜ ਕੁੜੇ
ਉੱਖਲੀ, ਖੱਡਾ, ਚੀਹਲਾ ਚਿੱਕੜ ਨਾ ਭਾਲੇ ਪੱਕੀ ਰੋੜ ਕੁੜੇ
ਹੈਂਡਲ ਮਾਰ ਸ਼ਟਾਟ ਹੁੰਦਾ ਕੀ ਲੋੜ ਆ ਨਿੱਕੀਏ ਚਾਬੀ ਦੀ
ਵਿਦਆਊਟ ਸ਼ੌਕਰ ਹਲੋਰੇ ਮਾਰਕੇ ਤੋਰ ਤੁਰੇ ਮੁਰਗਾਬੀ ਦੀ
ਉੱਤਲੀ ਜੇਬ 'ਚ ਬੀੜੀ ਜਰਦਾ ਸਿਰ ਸਾਫਾ ਡੱਬੀਦਾਰ ਕੁੜੇ
ਡਰੈਬਰ ਫੀਟਰ ਰੇਹੜੇ ਦਾ ਤੇਰਾ ਲਾਭਾ ਯਾਰ ਕੁੜੇ

ਭੁੱਕੀ ਖਾਣ ਨੂੰ ਵਰਤੇ ਕਿਸੇ ਲਾਲੇ ਦਾ ਵਿਜ਼ਟਿੰਗ ਕਾਟ ਕੁੜੇ
ਪੈਰ ਰੇਸ਼ ਤੇ , ਫੁੱਲ ਸ਼ਪੀਡਾਂ ਵੱਢਦਾ ਜਾਦਾਂ ਵਾਟ ਕੁੜੇ
ਚਿਪ ਭਰਾਕੇ ਡਿੱਕ 'ਚ ਪਾਲੀ ਮਰਜਾਣਾ ਮਾਨ ਬਜਾਤਾ ਨੀ
ਓਕੇ, ਬਾਏ ,ਹਾਰਨ ਪਲੀਜ਼ ਪਿੱਛੇ ਅੰਗਲੈਂਰਨ ਤੇ ਲਿਖਾਤਾ ਨੀਂ
ਵਿਆਹ ਸ਼ਾਦੀ ਲਈ ਸੰਪਰਕ ਕਰੋ ਬੰਦਾ ਮਿਲਣਸਾਰ ਕੁੜੇ
ਡਰੈਬਰ ਫੀਟਰ ਰੇਹੜੇ ਦਾ ਤੇਰਾ ਲਾਭਾ ਯਾਰ ਕੁੜੇ....ਘੁੱਦਾ

ਪਰਤਿਆਈਆਂ ਬੀਆਂ ਗੱਲਾਂ....(ਸੀਜ਼ਨ ਟੂ)

ਪਰਤਿਆਈਆਂ ਬੀਆਂ ਗੱਲਾਂ....(ਸੀਜ਼ਨ ਟੂ)
1. ਚੰਗਾ ਮਿਊਜ਼ਿਕ ਜਾਂ ਕੀਰਤਨ ਸੁਣਨ ਵੇਲੇ ਬੰਦੇ ਦਾ ਸਿਰ ਹਿੱਲਦਾ ਪਰ ਦੂਜੇ ਗੀਤ ਸੁਣਨ ਵੇਲੇ ਪੈਰ ਹਿੱਲਦੇ ਨੇ
2. ਹਰਿੱਕ ਵਿਆਹ 'ਚ ਟੈਟ ਹੋਕੇ ਜੰਤਾ ਬਿੰਦਰਖੀਏ ਦਾ "ਤੂੰ ਨੀਂ ਬੋਲਦੀ ਰਕਾਨੇ" ਆਲਾ ਗੀਤ ਲਾਜ਼ਮੀ ਲਵਾਉਂਦੀ ਆ
3.ਬਥੇਰੀਆਂ ਸ਼ਬਜ਼ੀਆਂ ਦਾਲਾਂ ਬਣਦੀਆਂ ਘਰਾਂ 'ਚ ਪਰ ਲੰਗਰ ਦੀ ਦਾਲ ਅਰਗੀ ਦਾਲ ਨੀਂ ਬਣਦੀ ਕਦੇ
4.ਪਰੌਪਟੀ ਡੀਲਰ ਦਾ ਕੰਮ ਕਰਨ ਆਲੇ ਬੰਦੇ ਕੋਲ ਆਵਦੇ ਕੋਲ ਮਸਾਂ ਦੋ- ਚਾਰ ਕਨਾਲਾਂ ਈ ਹੁੰਦੀਆਂ
5. ਅੱਸੀ ਪਰਸੈਂਟ ਪੰਜਾਬ ਦੀ ਜੰਤਾ ਅੰਮ੍ਰਿਤਸਰ ਨੂੰ ਅੰਬਰਸਰ, ਅਬੋਹਰ ਨੂੰ ਹਬੋਹਰ ਤ, ਮੁਕਤਸਰ ਨੂੰ ਮੁਗਸਰ, ਕਹਿੰਦੀ ਆ। ਏਮੇਂ ਜਿਮੇਂ ਜੰਤਾ ਉਨਾਸੀ, ਉਨੱਤਰ, ਨਾਂਨਵੇਂ, ਉਨ੍ਹਾਹਟ ਦੇ ਫਰਕ 'ਚ ਪੱਕਾ ਉਲਝੂ।
6.ਬਹੁਤ ਬੰਦੇ ਵੇਖੇ ਆ ਫੋਨ ਤੇ ਗੱਲ ਕਰਨ ਵੇਲੇ ਬਾਹਲੀ ਰੀਅਲ ਫੀਲਿੰਗ ਲੈਣਗੇ ਹੱਥ ਬਾਹਾਂ ਮਾਰ ਮਾਰ ਕੇ ਸਮਝਾਉਣਗੇ ਬੀ ਜਿਮੇਂ ਅਗਲਾ ਜਮਾਂ ਸਾਹਮਣੇ ਖੜ੍ਹਾ ਹੋਬੇ
7.ਕਿੰਨੀ ਮਰਜ਼ੀ ਠੰਢ ਹੋਵੇ ਭਮਾਂ ਪੰਦਰਾਂ ਦਸੰਬਰ ਦਾ ਵਿਆਹ ਹੋਵੇ ਪਰ ਕੁੜੀਆਂ ਕੋਟੀ ਸਬਾਟਰ ਨੀਂ ਪਾਉਂਦੀਆਂ ਭਮਾਂ ਦੰਦੋਡਿੱਕਾ ਵੱਜ ਵੱਜ ਕੇ ਨਮੂਨੀਆ ਹੋਜੇ ਭੈਦਣਾ....ਘੁੱਦਾ