Monday 25 March 2013

ਤੇਈ ਮਾਰਚ ਵੀਹ ਸੌ ਤੇਰਾਂ

ਲਾਹੌਰ 'ਚ ਮੁੰਡੇਆਂ ਨੇ ਰੈਅ ਕਰਕੇ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾਉਣ ਦੀ ਵਿਔਂਤ ਕਰਲੀ। ਕੱਟੜਪੰਥੀ ਕਹਿੰਦੇ ਖਬਰਦਾਰ ਜੇ ਕਿਸੇ ਹਿੰਦੂ ਬੰਦੇ ਦਾ ਐਹੈ ਜਾ ਦਿਨ ਮਨਾਇਆ। ਤੇਈ ਮਾਰਚ ਨੇੜੇ ਹੁੰਦੀ ਆ ਜਦੋਂ ਓਦੋਂ ਨਮੇਂ ਗੈਕਾਰ ਭਗਤ ਸਿੰਘ ਆਲਾ ਗੀਤ ਲਾਜ਼ਮੀ ਰਕੌੜ ਕਰਾਉਣਗੇ। ਇੱਕ ਕਹਿੰਦਾ ਬੀ ਭਗਤ ਸਿੰਹਾਂ ਤੇਰੀ ਫੋਟੋ ਨੋਟਾਂ ਤੇ ਚਾਹੀਦੀ ਆ ਦੂਜਾ ਦਲੀਲ ਦੇਕੇ ਕਹਿੰਦਾ ਬੀ ਨਹੀਂ ਜਰ ਨੋਟ ਆਰਕੈਹਟਰਾ ਆਲੀਆਂ ਦੇ ਪੈਰਾਂ ਹੇਠ ਡਿੱਗਦੇ ਆ । ਫੇਰ ਮੁਲਖ ਕਹਿੰਦਾ ਬੀ ਸੰਸਦ 'ਚ ਭਗਤ ਸਿੰਘ ਦਾ ਪੱਗ ਆਲਾ ਬੁੱਤ ਚਾਹੀਦਾ ।
ਕੋਈ ਕਿਮੇਂ ਕੋਈ ਕਿਮੇਂ , ਬੀ ਜਰ ਜਿੰਨੇ ਮੂੰਹ ਓਨੀਆਂ ਗੱਲਾਂ। ਬੁੱਧੀਜੀਵੀ ਪਿੱਗ ਲਾਕੇ ਬੱਡੇ ਬੱਡੇ ਲੇਖ ਲਿਖਕੇ ਦੱਸਦੇ ਆ ਬੀ ਭਗਤ ਸਿੰਘ ਕੀ ਸੀ। ਕੋਈ ਡੱਕਿਆ ਬਾ ਲੀਡਰ ਜੀਹਦੇ ਤੇ ਬਲਾਤਕਾਰ ਦੇ ਤੇ ਇੱਕ ਦੋ ਘੁਟਾਲਿਆਂ ਦੇ ਕੇਸ ਚਲਦੇ ਹੋਣਗੇ ਉਹ ਭੈਦਣਾ ਰੇਹੜੀ ਤੋਂ ਬੀਹਾਂ ਦਾ ਗੇਂਦੇ ਦੇ ਫੁੱਲਾਂ ਦਾ ਹਾਰ ਲੈਕੇ ਹਸੈਨੀਆਲੇ ਬੱਜਣਗੇ ਸ਼ਰਧਾਜਲੀਆਂ ਦੇਣ ਨਾਲੇ ਮੀਡੀਆ ਨੂੰ ਬਿਆਨ ਦੇਂਦਾ ਬੀ ,"ਨੌਜਵਾਨਾਂ ਨੂੰ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਆ"
ਹੀਰ ਦਾ ਕਿੱਸਾ ਸਭ ਨੂੰ ਜੱਚਦਾ ਪਰ ਆਵਦੀ ਕੁੜੀ ਹੀਰ ਬਣਜੇ ਤਾਂ ਅਗਲਾ ਡਾਂਗ ਖਿੱਚ ਲੈਂਦਾ। ਏਮੇਂ ਜਿਮੇਂ ਭਗਤ ਸਿੰਘ ਜੰਮੇ ਤਾਂ ਸਹੀ ਪਰ ਜੰਮੇ ਗਵਾਂਢੀਆਂ ਦੇ ਘਰ।
ਭਗਤ ਸਿੰਘ ਬਣਨਾ ਸੌਖਾ ਨੀਂ। ਜਦੋਂ ਕੋਈ ਡੱਕਿਆ ਪੁਲਸ ਆਲਾ ਦੋਹੇਂ ਹੱਥਾਂ ਨਾ ਮੌਰਾਂ 'ਚ ਡਾਂਗ ਮਾਰਦਾ ਓਦੋਂ ਨੀਕਰ ਜਲੇਬੀਆਂ ਆਲੇ ਪੋਣੇ ਅੰਗੂ ਨੁੱਚੜਦੀ ਆ ਹੇਠੋਂ......ਘੁੱਦਾ

No comments:

Post a Comment