Friday 1 March 2013

ਸੁਣਿਆ ਕਨੇਡੇ ਸੈਟਲ ਹੋਗੀ

ਬਿਨ੍ਹਾਂ ਡੰਡੇ ਤੋਂ ਲੇਡੀ ਸੈਕਲ ਟੱਲੀ ਮਾਰਕੇ ਲੰਘਦੀ ਸੀ
ਪਿਨਸਲ ਘੜਨੇ ਖਾਤਰ ਤੂੰ ਘਾਟੂ ਸਾਥੋਂ ਮੰਗਦੀ ਸੀ
ਚੌੜ ਨਾ ਕਿੰਨੀ ਆਰੀ ਖੋਲ੍ਹੇ ਸੀ ਤੇਰੇ ਰੀਬਨ ਗੁੱਤਾਂ ਦੇ
ਸੂਈਆਂ ਘੁਕਾਕੇ ਨਾ ਕਦੇ ਮੁੜਨੇ ਵੇਲੇ ਉਹ ਰੁੱਤਾਂ ਦੇ
ਦਬਾਤ ਸ਼ਾਹੀ ਦੀ ਡੋਲ੍ਹ ਸਾਡੇ ਜੁੰਮੇ ਸ਼ਕੈਤਾਂ ਲਾਉਂਦੀ ਸੀ
ਸੁਣਿਆ ਕਨੇਡੇ ਸੈਟਲ ਹੋਗੀ ਜੇਹੜੀ ਸਾਨੂੰ ਚਾਹੁੰਦੀ ਸੀ

ਤੋੜ ਵਿੱਦਿਆ ਭੜਾਈ ਦੇ ਪੱਤੇ ਕੈਦੇ ਵਿੱਚ ਪਾਉਂਦੇ ਸੀ
ਪੀਰਡ ਡਰੈਂਗ ਦਾ ਪਹਾੜਾਂ ਪਿੱਛੇ ਸੂਰਜ ਬਣਾਉਂਦੇ ਸੀ
ਸਭ ਤੋਂ ਸੌਖਾ ਲੱਗਦਾ ਸੀ ਤੈਨੂੰ ਭਾਹੜਾ ਗਿਆਰਾਂ ਦਾ
ਤੈਥੋਂ ਉਲਟ ਮੈਥ 'ਚ ਸੀਗਾ ਹੱਥ ਟੈਟ ਨੀਂ ਜਾਰਾਂ ਦਾ
ਚਿੱਬੜ ਗੰਢੇ ਦੀ ਚਟਨੀ ਧਰ ਰੋਟੀ ਤੇ ਲਿਆਉਂਦੀ ਸੀ
ਸੁਣਿਆ ਕਨੇਡੇ ਸੈਟਲ ............

ਸਬਾਟਰ ਉਣਦੀ ਮੈਡਮ ਤੋਂ ਚੋਰੀਓਂ ਡੀਟੇ ਖੇਡਦੇ ਰਹੇ
ਡਲਾ ਮਾਰਕੇ ਭੂੰਡਾਂ ਦੇ ਖੱਖਰ ਨੂੰ ਜਾਣਕੇ ਛੇੜਦੇ ਰਹੇ
ਛੱਪੜ 'ਚ ਟੱਪੇ ਖਾਂਦੀ ਜਾਂਦੀ ਤੌੜੇ ਦੀ ਠੀਕਰੀ ਨੀਂ
ਕਿਤੇ ਪਿੰਡੇ ਤੇ ਫੌੜੇ ਨਿਕਲਣ ਕਦੇ ਸਿਰਚ ਸਿਕਰੀ ਨੀਂ
ਬਰਫ ਪਾਣੀ ਜਾ ਖੇਡਦੇ ਹੱਥ ਜਾਣਕੇ ਸਾਨੂੰ ਲਾਉਂਦੀ ਸੀ
ਸੁਣਿਆ ਕਨੇਡੇ ਸੈਟਲ ................

ਜਮਾਂ ਪਿਛੇ ਬੋਰੀ ਵਿਛਾਕੇ ਸੀ ਥਾਂ ਤੇਰੀ ਮਲੱਕੀ ਦੀ
ਬਿਨਾਂ ਮਗਰਾਟੋਂ ਸੀ ਸੈਕਲ ਫੀਲਿੰਗ ਲੈਣੀ ਬੱਕੀ ਦੀ
ਪੀਚੋ ਬੱਕਰੀ ਖੇਡਦਿਆਂ ਮੱਲਦੀ ਰੱਬ ਆਲੇ ਡੱਬੇ ਨੂੰ
ਪਿਆਰ ਕੱਢਣ ਖਾਤਰ ਵਰਤਦੀ ਚੂੜੀ ਦੇ ਟੋਟੇ ਲੱਭੇ ਨੂੰ
ਦਿਨ ਪੇਪਰਾਂ ਦੇ ਸੈਂਸ ਦੀਆਂ ਪਰੈਟੀਕਲਾਂ ਬਣਾਉਂਦੀ ਸੀ
ਸੁਣਿਆ ਕਨੇਡੇ ਸੈਟਲ ਹੋਗੀ ਜੇਹੜੀ ਸਾਨੂੰ ਚਾਹੁੰਦੀ ਸੀ.....ਘੁੱਦਾ

5 comments:

  1. vaahhhh....ghudda sahab kaun canada settle ho gyi....chal koi na ho janda hai...hun koi india wali labh lo.....

    ReplyDelete
  2. bs jiunda reh ...koi nahi settle hoeya...ooi furna fureya c

    ReplyDelete
  3. Amritpal ik bhut vadia writer hai anchal g
    From- Dilbag Ghudda

    ReplyDelete
  4. ����

    ReplyDelete
  5. ਭਰਦਾਨ ਕਿਹੜੇ ਸ਼ਹਿਰ ਚ ਸੈਟਲ ਹੋਈ ਐ ਤੇ ਨਾਮ ਕੀ ਹੈ । ਜੇ ਅਰਾਦਾ ਤਾੰ ਦੱਸ ਆਪਾੰ ਇੰਮੀਗਰੇਸਨ ਆਲਿਆੰ ਨੂੰ ਫੋਨ ਕਰ ਦਿੰਨੇ ਆੰ , ਓਹ ਹੋਰ ਤਾੰ ਭਾਮੇਕੁਸ ਕਰਲੇ ਪਰ ਸੈਟਲ ਨੀ ਹੋਣ ਦਿੰਦੇ। ਬਾਕੀ ਭਰਦਾਨ ਐਨਾ ਦਿਲ ਨਾ ਛੱਡ ਜੇ ਓਹਨੇ ਕਰਮਾ ਚ ਲਿਖੀ ਹੋਈ ਤਾੰ ਆਪੇ ਗਰਾਰੀ ਕਿਸੇ ਹੋਰ ਨਾਲ ਅੜਜੂ

    ReplyDelete