Friday 1 March 2013

ਪਰਤਿਆਈਆਂ ਵਈਆਂ ਗੱਲਾਂ 1

ਪਰਤਿਆਈਆਂ ਵਈਆਂ ਗੱਲਾਂ
1..ਹਰਿੱਕ ਬੰਦਾ ਜੇਹੜਾ ਪੱਗ ਬੰਨ੍ਹਦਾ ਉਹ ਸ਼ੀਸ਼ਾ ਦੇਖਣ ਵੇਲੇ ਆਵਦਾ ਮੂੰਹ ਬਾਅਦ 'ਚ ਦੇਂਹਦਾ ਪਹਿਲਾਂ ਪੱਗ ਵੱਲ ਨਿਗ੍ਹਾ ਮਾਰਦਾ ਨਾਲੇ ਆਥਣੇ ਸਿਰੋਂ ਪੱਗ ਲਾਹਕੇ ਵੀ ਜ਼ਰੂਰ ਦੇਖਦਾ
2..ਵੱਡੇ ਫਿਲੌਸਫਰ ਜਾਂ ਬੁੱਧੀਜੀਵੀ ਜੇਹੜੇ ਟੀ ਵੀ ਤੇ ਪੰਜਾਬੀ ਨੂੰ ਬਚੌਣ ਦੇ ਸਨੇਹੇ ਦੇਂਦੇ ਨੇ ਏਹ ਹਮੇਸ਼ਾ ਆਵਦੀ ਗੱਲ ਬਾਤ 'ਚ "ਅਤੇ" ਜਾਂ "ਤੇ" ਸ਼ਬਦ ਵਰਤਣ ਦੀ ਥਾਂ "ਔਰ" ਸ਼ਬਦ ਵਰਤਦੇ ਨੇ
3..ਲੋਕੀਂ ਕੱਪ 'ਚ ਥੋੜੀ ਜੀ ਚਾਹ ਛੱਡ ਦੇਂਦੇ ਆ ਬੀ ਥੱਲੇ ਪੱਤੀ ਜੀ ਹੁੰਦੀ ਆ ਪਰ ਕੋਲ ਡਰਿੰਕ ਕਾਹਤੋਂ ਛੱਡਦੇ ਆ?
ਨਿਰਾ ਫੁਕਰਪੁਣਾ ਏਹੇ
4. ਜੇਹੜੇ ਪੜ੍ਹੇ ਲਿਖੇ ਹੁੰਦੇ ਨੇ ਉਹ ਲੱਗਦੀ ਵਾਹ ਵਿਆਹ ਦਾ ਕਾਡ ਪੰਜਾਬੀ 'ਚ ਛਪਾਉਂਦੇ ਨੇ ਪਰ ਆਪਣੇ ਆਲੀ ਦੇਸੜ ਜੰਤਾ ਜੇਹਨਾਂ ਨੂੰ ਬੱਸਾਂ ਦੇ ਬੋਰੜ ਵੀ ਸਮਾਰ ਕੇ ਪੜ੍ਹਨੇ ਨੀਂ ਆਉਂਦੇ ਉਹ ਲਾਜ਼ਮੀ ਅੰਗਰੇਜ਼ੀ 'ਚ ਛਪਾਉਣਗੇ ਬੀ ਸਕੀਰੀਆਂ ਆਲ਼ੇਆਂ ਤੇ ਪਰਭਾਵ ਪਊ
5.ਬੰਦਾ ਜੰਮਣ ਤੋਂ ਜਵਾਨੀ ਤੀਕ ਪੰਜਾਬ 'ਚ ਰਹਿੰਦਾ...ਕਿਤੇ ਨੌਂ ਨਾ ਦੇਸ਼ ਦਾ ਨਾਂ ਨੀਂ ਲਾਉਂਦਾ ਪਰ ਭੈਦਣੇ ਦੋ ਸਾਲ ਇੰਗਲੈਂਡ ਲਾ ਆਉਣਗੇ ਮੁੜਕੇ ਨਾਂ ਨਾਲ "ਯੂ ਕੇ" ਆਲੇ ਜ਼ਰੂਰ ਲਿਖਣਗੇ
6.ਕਿੰਨਾ ਮਰਜ਼ੀ ਢਿੱਡ ਭਰਿਆ ਹੋਬੇ ਲਤੜ ਲਤੜ ਕੇ , ਜਾਂ ਕਿੰਨੀ ਮਰਜ਼ੀ ਠੰਢ ਹੋਵੇ ਬਰਾਤ ਜਾਕੇ ਆਪਣੀ ਜੰਤਾ ਨੇ ਰੋਟੀ ਮਗਰੋਂ ਐਸਕਰੀਮ ਤਾਂ ਖਾਣੀ ਈ ਖਾਣੀ ਆ ਭਮਾਂ ਜਾੜ੍ਹ ਨਮੀਂ ਭਰਾਈ ਹੋਵੇ
7.ਪਿੰਡਾਂ ਦੀ ਨੱਬੇ ਫੀਸਦੀ ਜੰਤਾ ਜਿੰਦਗੀ 'ਚ ਸਿਰਫ ਇੱਕ ਦਿਨ ਟਾਈ ਲਾਉਂਦੀ ਆ , ਉਹ ਬੀ ਆਵਦੇ ਵਿਆਹ ਆਲੇ ਦਿਨ। ਉਹਦੇ ਖਾਤਰ ਵੀ ਮੌਕੇ ਤੇ ਅਈਂ ਪੁਛਦੇ ਫਿਰਣਗੇ ,"ਪਰਧਾਨ ਕਿਸੇ ਨੂੰ ਟਾਈ ਦੀ ਗੰਢ ਪਾਉਣੀ ਆਉਂਦੀ ਆ ਓਏ"...ਘੁੱਦਾ

2 comments:

  1. Tuhadiya galla vich zindgi di ek ankahi sachayi jhalakdi hai jihnu sun ke apne te hassa v anda hai te apniya harkatan te hairani v...eh kuch eda diya galla ne jo sab nu pta ta hundiya ne par ek duje nu dasniya nhi aundiya jo tusi bahut vadiya tarike nall samjayia ne....vahhh....

    ReplyDelete
  2. thnxxx aanchal....bhut bhut dhanwaad ji

    ReplyDelete