Friday 1 March 2013

ਕਰਾਚੀ ਜਿੰਨੇ ਨਾ ਕਿਧਰੇ

ਕਰਾਚੀ ਜਿੰਨੇ ਨਾ ਕਿਧਰੇ ਬੰਬ ਚੱਲਦੇ
ਇਤਿਹਾਸਕ ਸ਼ਹਿਰ ਨਾ ਕੋਈ ਲਾਹੌਰ ਜੈਸਾ
ਰੰਗ ਕਾਲਾ ਨਾ ਅਫਰੀਕਾ ਦੇਸ਼ ਜਿੰਨਾ
ਤੇ ਬਲਦ ਹੈਨੀ ਕਿਧਰੇ ਨਗੌਰ ਜੈਸਾ
ਨੀਤੀਵਾਨ ਅਮਰੀਕਾ ਦੇ ਹੈਨ ਬਾਹਲੇ
ਭਾਰਾ ਪੰਛੀ ਨਾ ਸ਼ੁਤਰ ਜਨੌਰ ਜੈਸਾ
ਗੱਭਰੂ ਸੋਹਣੇ ਨਾ ਝੰਗ ਸਿਆਲ ਜਿੰਨੇ
ਫਿਕਰ ਕਿਸੇ ਨਾ ਮਾਪੇਆਂ ਦੀ ਗੌਰ ਜੈਸਾ
ਹੁਸਨ ਝੱਲੀ ਦਾ ਨਾ ਮਾਝੇ ਜੰਮੀਆਂ ਦਾ
ਤੇ ਮਤਲਬੀ ਹੁੰਦਾ ਨਾ ਕੋਈ ਭੌਰ ਜੈਸਾ
ਨਿੱਕੀ ਚੀਜ਼ ਬਣੇ ਕੁੱਲ ਜਪਾਨ ਅੰਦਰ
ਤੇ ਵੱਡਾ ਹੈਨੀ ਕੋਈ ਮੰਡਲ ਸੌਰ ਜੈਸਾ
ਖਿਡਾਰੀ ਜੰਮਣੇ ਨਾ ਚੀਨ ਦੇਸ਼ ਜਿੰਨੇ
ਮਾਰਸ਼ਲ ਆਟ ਨਾ ਗਤਕਾ ਜੌਹਰ ਜੈਸਾ
ਬੇਕਿਰਕ ਨਾ ਹੁੰਦਾ ਕੋਈ ਫਸਾਦੀ ਜਿੰਨਾ
ਪ੍ਰਭਾਵ ਪੈਂਦਾ ਨਾ ਪੱਗ ਦੀ ਟੌਹਰ ਜੈਸਾ
ਲੱਖ ਗੋਤ ਲਾਉਂਦੇ ਨੇ ਲੋਕੀਂ ਨਾਂ ਪਿੱਛੇ
ਪਰ ਰੋਹਬ ਨਾ ਘੁੱਦੇ ਸਿੰਘ ਕੌਰ ਜੈਸਾ.....ਘੁੱਦਾ

No comments:

Post a Comment