Friday 1 March 2013

ਖੰਘ ਜ਼ੁਕਾਮ ਤਾਂ ਖਾਧੀ ਫੀਮ

ਖੰਘ ਜ਼ੁਕਾਮ ਤਾਂ ਖਾਧੀ ਫੀਮ ਦਵਾਈ ਵਜੋਂ
ਸਿਆਣੇ ਦੱਸਦੇ ਨੇ ਏਹੋ ਇਲਾਜ ਪੱਕਾ
ਹਯਾ, ਸ਼ਰਮ ਨਾਲੇ ਜੋ ਅੱਖ ਦੀ ਝੇਪ ਮੰਨੇ
ਧੀ ਰੱਖੂ ਉਹ ਮਾਪੇਆਂ ਦੀ ਲਾਜ ਪੱਕਾ
ਪਾਣੀ ਵਾਰਨਾ, ਤੇ ਵੱਢਣਾ ਜੰਡੀ ਨੂੰ
ਗੱਲ ਐਮੇਂ ਨਹੀਂ ਉਹੋ ਰਵਾਜ ਪੱਕਾ
ਪੈਰ ਚਾਦਰੋਂ ਬਾਹਰ ਪਸਾਰਦੇ ਜੋ
ਮੂਲ ਮੁੜਨਾ ਕੀ ਵਧੂ ਵਿਆਜ ਪੱਕਾ
ਯਾਰੀ, ਦੋਸਤੀ 'ਚ ਜੇ ਦੇ ਦਈਏ ਪੈਸਾ
ਕਦੇ ਮੁੜਦਾ ਨਾ ਟੁੱਟੂ ਲਿਹਾਜ ਪੱਕਾ
ਵੇਖ ਕਿਸੇ ਨੂੰ ਜੇ ਕੋਈ ਸ਼ੈ ਹੋਜੇ
ਓਸ ਗੱਲ 'ਚ ਹੋਊ ਕੋਈ ਰਾਜ਼ ਪੱਕਾ
ਖੂਨ ਬਾਗੀ ਹੋਜੇ ਤੋੜ ਪੁਰਾਣੀਆਂ ਹੱਦਾਂ ਨੂੰ
ਖਿਲਾਫ ਬੋਲੂਗਾ ਉਹਦੇ ਸਮਾਜ ਪੱਕਾ
ਤੰਤ ਹੋਵੇ ਨੇ ਜੇਹੜੇ ਗੈਕ ਦੇ ਬੋਲ ਅੰਦਰ
ਉਹਦੇ ਗੀਤ 'ਚ ਵੱਜੂ ਨਜ਼ੈਜ਼ ਸਾਜ ਪੱਕਾ
ਲਿਖਤ ਕਿਸੇ ਦੀ 'ਚ ਆਵਦਾ ਨਾਮ ਪਾਵੇ
ਹੋਣੀ ਇੱਕ ਦੀ ਨਾ ਉਹੋ ਔਲਾਦ ਪੱਕਾ
ਘੁੱਦੇ ਪਿੰਜਰੇ ਬਣੇ ਨਾਂ ਕਾਂ ਘੁੱਗੀਆਂ ਲਈ
ਕੈਦ ਹੁੰਦਾ ਹੈ ਸੁਣਿਆ ਬਾਜ਼ ਪੱਕਾ .......ਘੁੱਦਾ

No comments:

Post a Comment