Sunday 7 February 2021

ਪਰਤਿਆਈਆਂ ਗੱਲਾਂ

ਪਰਤਿਆਈਆਂ ਵਈਆਂ ਗੱਲਾਂ
1. ਤਰਨਤਾਰਨ ਮੱਥਾ ਟੇਕ ਕੇ ਪਰਕਰਮਾ ਕਰਨ ਵੇਲੇ ਪਿੰਡਾਂ ਆਲੇ ਨਾਲਦੇ ਨੂੰ ਹੁੱਜ ਮਾਰਕੇ ਆਹ ਸਵਾਲ ਜ਼ਰੂਰ ਪੁੱਛਦੇ ਆ,”ਹੈਂਅ ਫੇਰ ਜਾਗਰਾ, ਸਲੋਵਰ ਬਹੁਤ ਡਬਲ ਆ, ਕੈਅ ਕਿੱਲਿਆਂ ‘ਚ ਹੋਊ ਏਹੇ”।
2. ਕਿਸੇ ਵਪਾਰੀ ਕੋਲੋਂ ਮੱਝ ਗਾਂ ਖ੍ਰੀਦਣ ਬਗਜੋ। ਓਹ ਇਹੀ ਗੱਲ ਆਖੂ,” ਲੈਜੋ, ਸੀਲ ਠੰਡੀ ਬਹੁਤ ਆ ਕੁੜੀ ਤੋਂ ਆਈ ਆ”। ਤੇ ਜਦੋਂ ਵਪਾਰੀ ਨੇ ਪਸ਼ੂ ਖ੍ਰੀਦਣਾ ਹੋਵੇ ਓਦੋਂ ਆਖੂ,” ਕਰਲੋ ਗਜੈਸ਼ ਥੋੜ੍ਹੀ ਘਣੀ, ਕੁੜੀ ਕੋਲ ਈ ਭੇਜਣੀ ਆ ਦੁੱਧ ਪੀਣ ਨੂੰ। ਕੁੜੀ ਕੇ ਪਤਾ ਨਹੀਂ ਕਿਹੜਾ ਜਗਰਾਓਂ ਆਲਾ ਫਾਰਮ ਖੋਲ੍ਹੀ ਬੈਠੇ ਹੁੰਦੇ ਆ।
3. ਕੰਮ ਕਹਿੰਦਾ ਦੋ ਈ ਚੱਲਦੇ ਆ ਪੰਜਾਬ ‘ਚ। ਜਾਂ ਤਾਂ ਅਗਲਾ ਆਈਲੈਟਸ ਕਰੀ ਜਾਂਦਾ ਹੁੰਦਾ ਤੇ ਜਾਂ ਸੈਂਟਰ ਖੋਲ੍ਹਕੇ ਆਈਲੈਟਸ ਕਰਾਓਣ ਲੱਗ ਜਾਂਦਾ। ਮੋਸਟਲੀ ਸੈਂਟਰਾਂ ਆਲੇ ਆਵਦੀ ਫਾਈਲ ਵੀ ਲਾਈ ਬੈਠੇ ਹੁੰਦੇ ਨੇ।
4. ਬੰਦੇ ਨੂੰ ਸਾਰੀ ਉਮਰ ਰੱਜਮਾਂ ਬਿਸਕੁੱਟ ਭੁਜੀਆ ਨਹੀਂ ਮਿਲਦਾ। ਪਹਿਲਾਂ ਬੀਬੀ ਕਾਲੇ ਲਿਫਾਫੇ ‘ਚ ਲੁਕੋ ਕੇ ਰੱਖਦੀ ਆ ਅਖੇ ਇਹ ਤਾਂ ਆਏ ਗਏ ਆਸਤੇ ਆ। ਤੇ ਵਿਆਹ ਤੋਂ ਬਾਅਦ ਘਰਆਲੀ ਲਕੋਕੇ ਰੱਖਦੀ ਅਖੇ ਇਹ ਤਾਂ ਜਵਾਕਾਂ ਖਾਤਰ ਆ।
5. ਜਦੋਂ ਕਿਸੇ ਬੰਦੇ ਦੇ ਪੈਸੇ ਦੇਣੇ ਹੋਣ ਅਗਲਾ ਫੂਨ ਤੇ ਫੂਨ ਦੱਬੀ ਰੱਖਦਾ। ਤੇ ਜਦੋਂ ਪੈਸੇ ਦੇਣ ਬਗਜੋ ਫੇਰ ਆਖਦਾ,” ਓ ਲੈ ਪੈਸਿਆਂ ਨੂੰ ਕੀ ਸੀ ਫੇਰ ਆ ਜਾਂਦੇ, ਓ ਹੋ। ਐਂ ਤਾਂ ਭਮਾਂ ਏਹਵੀ ਲੈਜਾ, ਫੇਰ ਦੇਜੀਂ”।
6. ਜਦੋਂ ਕੋਈ ਘਰੇ ਆਇਆ ਬੈਠਾ ਹੋਵੇ। ਪਤਾ ਓਸ ਬੰਦੇ ਨੂੰ ਵੀ ਲੱਗ ਜਾਂਦਾ ਵੀ ਮੇਰੇ ਖਾਤਰ ਚਾਹ ਬਨਣ ਲੱਗ ਪੀ। ਓਦੋਂ ਨਹੀਂ ਰੋਕਦਾ। ਜਦੋਂ ਚਾਹ ਬਣਕੇ ਆ ਜਾਂਦੀ ਆ ਓਦੋਂ ਟ੍ਰੇ ‘ਚੋਂ ਕੱਪ ਚੱਕਣ ਲੱਗਾ ਏਨੀ ਕ ਗੱਲ ਜ਼ਰੂਰ ਕਹਿੰਦਾ ,” ਓ ਹੋ ਆਹ ਤਾਂ ਭਾਈ ਖੇਚਲਾ ਈ ਕੀਤੀ, ਮੈਂ ਤਾਂ ਹੁਣੇ ਪੀਕੇ ਈ ਤੁਰਿਆ ਸੀ ਘਰੋਂ।
7. ਇੱਕ ਨਵਾਂ ਸ਼ਬਦ ਪੰਜਾਬੀਆਂ ਦੇ ਧੱਕੇ ਚੜ੍ਹਿਆ ‘ਬੇਫਾਲਤੂ’। ਕਿਹੜਾ ਦੱਸੇ ਬੀ ਖਸਮੋਂ ਜਦੋਂ ਫਾਲਤੂ ਕਹਿਤਾ ‘ਬੇ’ ਲਾਓਣ  ਦੀ ਕੀ ਲੋੜ ਪੈਗੀ....ਘੁੱਦਾ

5 comments:

  1. ਪੜ ਕੇ ਵਧਿਆ ਲੱਗਾ । ਆਮ ਬੋਲ ਚਾਲ ਦੀ ਜੱਟੂ ਭਾਸ਼ਾ ਲਿਖੀ ਹੋਈ , ਬਹੁਤ ਵਧੀਆ ਲੱਗੀ , ਪੂਰੇ ਚਿੱਬ ਕੱਢ ਦਿੰਦੇ ਹੋ ਬਾਈ ਜੀ। ਬੇ ਫਾਲਤੂ ਨਾਲ ਵਾਧੂ ਲਗਾ ਦਿੰਦੇ ਹਾਂ ਇਹ ਅੱਜ ਪਤਾ ਲੱਗਾ ।

    ReplyDelete
  2. Sab Sach ha veer

    ReplyDelete
  3. ਅੰਮ੍ਰਿਤ,ਇੱਕ ਤਾਂ ਤੂੰ ਐਂ ਮਾਲਵੇ ਦੀ ਧੁੰਨੀ ਵਿਚੋਂ ਜਾਇਆ ਦੂਜਾ ਘੁਮੱਕੜੀ ਦਾ ਸੌ਼ਂਕ। ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ।ਕਿਆ ਬਾਤਾਂ ਨੇ ! ਲੰਮੀਆਂ ਉਮਰਾਂ ਮਾਣੋ।
    ਚਰਨਜੀਤ ਸਿੰਘ ਜੈਤੋ।

    ReplyDelete
  4. ਨਹੀ ਰੀਸਾ ਕੋਚ ਸਾਬ

    ReplyDelete