Monday 6 May 2013

ਸਾਡੇ ਵੰਡੇ ਦਾ ਪੰਜਾਬ

ਅੱਕਾਂ ਦੇ ਅੰਬਾਂ ਜਿਆਂ ਚੋਂ ਅਜ਼ਾਦ ਹੋਕੇ ਉੱਡਦੇ ਭੰਬੂਆਂ
ਨੂੰ ਫੜਨ ਦੀ ਕੋਸ਼ਿਸ਼ ਕਰਦੇ ਲੀਲੀਆਂ ਬਰਦੀਆਂ ਆਲੇ ਸਕੂਲੀ ਜਵਾਕ
ਬੋਹੜ ਦੇ ਮੁੱਢ ਚ ਗਿੱਲੇ ਰੇਤੇ ਤੇ ਧਰੇ
ਤੌੜਿਆਂ ਦੁਆਲੇ ਵਲੇਟੀਆਂ ਖਲ ਦੀਆਂ ਖਾਲੀ ਬੋਰੀਆਂ
ਟਿਕੀ ਰਾਤ ਨੂੰ ਸੁਣਦੀ ਬੀਡੇਂਆ ਦੀ ਤਿੱਖੀ ਵਾਜ਼
ਵੀ ਸ਼ੇਪ ਚ ਉੱਡਦੇ ਜਨੌਰਾਂ ਦੀਆਂ ਡਾਰਾਂ
ਤੇਜ਼ ਵਾਵਰੋਲੇਆਂ ਚ ਘਚੋਲ ਹੁੰਦੇ ਧਰੇਕਾਂ ਦੇ ਫੁੱਲ
ਨਿੱਸਰੀਆਂ ਜਵੀਆਂ ਦਾ ਆਪੇ ਤਿਆਰ ਹੁੰਦਾ ਬੀਅ
ਗੂਠੇ ਤੇ ਅੱਡੀਆਂ ਹੇਠੋਂ ਘਸੀਆਂ ਚੱਪਲਾਂ
ਸਿਰੋਂ ਲੈ ਪੈਰਾਂ ਤਾਂਈ ਚੋਂਦੀਆਂ ਮੁੜਕੇ ਦੀਆਂ ਧਾਰਾਂ
ਹੱਥੀਂ ਚੀਰ ਪਾਉਦੀਆਂ ਪੱਕੀਆਂ ਜਵਾਰਾਂ
ਦੁਪੈਹਰ ਦੀ ਨੀਂਦ ਚੋਂ ਅੱਬੜਵਾਹੇ ਜਗਾਉਦੇਂ
ਲਿੰਕ ਰੋਡ ਤੇ ਆਉਦੀਆਂ ਮਿੰਨੀਆਂ ਦੇ ਹਾਰਨ
ਨੰਗੀ ਢੂਈ ਤੇ ਛਪਿਆ ਵਾਣ ਦੇ ਮੰਜੇ ਦਾ ਡਜ਼ੈਨ
ਸਫੈਦਿਆਂ ਦੇ ਵਿਚਾਲਦੀ ਢਲਦਾ ਸੂਰਜ
ਭੁੱਖ ਨਾਲ ਨਿੱਕਲੀਆਂ ਪਸੂਆਂ ਦੀਆਂ ਕੰਗਰੋੜਾਂ
ਧੂੰਈਆਂ ਸੇਕਦੇ ਨਿਕਲੇ ਲੋਈਆਂ ਚ ਮਘੋਰੇ
ਟੀਂਡੇ ਕੱਢਦੇ ਬਾਬੇਆਂ ਦੀਆਂ ਯੱਕੜਾਂ
ਬੂਹੇ ਬੱਧੇ ਨਿੰਮ ਜਾਂ ਵੈਣ ਪਾ ਦੁਹੱਥੜੀਂ ਪਿੱਟਦੀਆਂ ਬੀਬੀਆਂ
ਡੰਡੇ ਨਾ ਟੈਰ ਘੁਕਾਉਦੇਂ ਜਵਾਕ
ਸਿਵੇਆਂ ਦੀ ਅੱਗ ਤੋਂ ਡਰਦੀਆਂ ਪੱਕੀਆਂ ਫਸਲਾਂ
ਦਾਈ, ਨਾਈ, ਭਾਈ ਦੇ ਤਿੰਨ ਨਹਾਉਣ
ਬਸ ਐਹੋ ਆ ਸਾਡੇ ਵੰਡੇ ਦਾ ਪੰਜਾਬ .....ਘੁੱਦਾ

No comments:

Post a Comment