ਚਲ ਸੋ ਚਲ। ਹਰਿੱਕ ਖਾਸ ਫ਼ਿਲਮ ਦਾ ਟਾਈਟਲ ਗੀਤ ਸੁਖਵਿੰਦਰ ਤੋਂ ਗਵਾਇਆ ਜਾਂਦਾ। ਚੱਕਦੇ ਇੰਡੀਆ ਦਾ ਟਾਈਟਲ ਗੀਤ , ਸਲੱਮਡਾਗ ਦਾ ਜੈ ਹੋ, ਹੈਦਰ ਦਾ ਬਿਸਮਿਲ, ਭਾਗ ਮਿਲਗਾ ਦਾ ਰੰਗਰੇਜ਼, ਦਬੰਗ, ਦਰਦੇ ਡਿਸਕੋ, ਪੱਗੜੀ ਸੰਭਾਲ ਜੱਟਾ, ਮੁੱਕਦੀ ਗੱਲ ਜਰ ਜਿੰਨੇ ਵੀ ਬੇਹੱਦ ਮਸ਼ਹੂਰ ਗੀਤ ਨੇ ਓਹ ਸੁਖਵਿੰਦਰ ਨੇ ਗਾਏ ਨੇ।
ਭਗਤ ਪੂਰਨ ਸਿੰਘ ਹੋਣਾੰ ਦੀ ਫਿਲਮ 'ਚ ਗਾਈ ਆਰਤੀ ਦਾ ਕੋਈ ਤੋੜ ਨਹੀੰ। ਅੱਖਾੰ ਮੀਚਕੇ, ਹੈਡਫੂਨ ਲਾਕੇ ਆਰਤੀ ਸੁਣਿਓ ਸਮਾਰਕੇ।
ਸੁਖਵਿੰਦਰ ਸੁਖਵਿੰਦਰ ਈ ਆ। ਓਹਦਾ ਕੋਈ ਮੁਕਾਬਲਾ ਨਹੀਂ। ਏਸ ਕਲਾਕਾਰ ਦਾ ਕਿਸੇ ਨਾਲ ਕਮਪੈਰੀਸਨ ਨਹੀੰ ਹੋ ਸਕਦਾ। ਸੱਚਿਆ ਪਾਸ਼ਾ ਚੜ੍ਹਦੀਆੰ ਕਲਾ 'ਚ ਰੱਖੇ......ਘੁੱਦਾ
No comments:
Post a Comment