ਚਲੋ ਦੂਜਾ ਪਾਸਾ ਦੇਖੀਏ।
ਇੱਕ ਬੋਲ ਤੇ ਲੱਖਾਂ ਟ੍ਰੈਕਟਰ ਆਓਣਾ।
ਜਲੌਅ, ਚੜ੍ਹਦੀ ਕਲਾ, ਲ਼ੱਖਾਂ ਲੋਕਾਂ ਦੀ ਹਾਜ਼ਰੀ। ਸਾਰੀ ਦੁਨੀਆਂ ਦਾ ਧਿਆਨ ਮੋਰਚੇ ਵੱਲ ਸੀ।
ਲੱਖਾਂ ਲੋਕਾਂ ਦੇ ਖਾਣ, ਪੀਣ, ਸੌਣ ਦਾ ਪ੍ਰਬੰਧ ਹੋਣਾਂ। ਜ਼ਾਬਤੇ ‘ਚ ਰਹਿਣਾ। ਕੁੜੀਆਂ ਬੇਫ਼ਿਕਰੀ ਨਾਲ ਥੋਡੀਆਂ ਵੀਡਿਓ ਬਣਾ ਰਹੀਆਂ। ਕੋਈ ਭੈਅ ਨਹੀਂ।
ਲੋਕ ਫੁੱਲ ਸੁੱਟ ਰਹੇ ਨੇ।
ਤਲੀ ਨਾਲ ਘੁੰਮਣ ਆਲੇ ਪਾਵਰ ਸਟੇਰਿੰਗ ਟਰੈਟਾਂ ਤੇ ਬੈਠੇ ਕਿਰਸਾਨ ਪਹਿਲੀ ਵਾਰ ਦੇਸ਼ ਦੀ ਰਾਜਧਾਨੀ ਪਹੁੰਚੇ।
ਲੋਕ ਜਵਾਕਾਂ ਨੂੰ ਦੱਸ ਰਹੇ ,”ਵੋ ਦੇਖੋ ਬੇਟਾ ਵੋ ਜਿਨਹੋ ਨੇ ਬਲੂ ਬਲੂ ਕੁਰਤਾ ਪਹਿਨ ਰਖਾ ਹੈ, ਬੜੀ ਸੀ ਪਗੜੀ ਵਾਲੇ, ਵੋਹ ਨਿਹੰਗ ਸਿੰਘ ਹੋਤੇ ਹੈਂ।”
“ਵਾਓ ਮੰਮਾ ਹੌਰਸ ਦੇਖੋ ਹੌਰਸ”
ਲੋਕਾਂ ਬੋਰਡ ਫੜ੍ਹੇ ਹੱਥਾਂ ‘ਚ,”ਦਿੱਲੀ ਮੇਂ ਆਪਕਾ ਸਵਾਗਤ ਹੈ”। ਪੁਲਸ ਆਲੇ ਦੇਖਕੇ ਮੁਸਕਰਾ ਰਹੇ ਨੇ।
ਤੀਹ ਤੀਹ ਕਿਲੋਮੀਟਰ ਪੈਦਲ ਤੁਰਕੇ ਵੀ ਕੋਈ ਥੱਕਿਆ ਨਹੀਂ। ਹੋਰ ਕਰਾਮਾਤਾਂ ਕੀ ਹੁੰਦੀਆਂ? ਇਹੀ ਕਰਾਮਾਤਾਂ ਹੁੰਦੀਆਂ...ਘੁੱਦਾ
No comments:
Post a Comment